ਅਧਿਆਇ 03 ਮਨੁੱਖਤਾ
ਮੈਥਿਲੀਸ਼ਰਨ ਗੁਪਤ
ਸੰਨ 1886-1964
1886 ਵਿੱਚ ਝਾਂਸੀ ਦੇ ਨੇੜੇ ਚਿਰਗਾਂਵ ਵਿੱਚ ਜਨਮੇ ਮੈਥਿਲੀਸ਼ਰਨ ਗੁਪਤ ਆਪਣੇ ਜੀਵਨਕਾਲ ਵਿੱਚ ਹੀ ਰਾਸ਼ਟਰਕਵੀ ਦੇ ਰੂਪ ਵਿੱਚ ਵਿਖਿਆਤ ਹੋਏ। ਇਨ੍ਹਾਂ ਦੀ ਸਿੱਖਿਆ-ਦੀਕਸ਼ਾ ਘਰ ‘ਤੇ ਹੀ ਹੋਈ। ਸੰਸਕ੍ਰਿਤ, ਬੰਗਲਾ, ਮਰਾਠੀ ਅਤੇ ਅੰਗਰੇਜ਼ੀ ‘ਤੇ ਇਨ੍ਹਾਂ ਦਾ ਸਮਾਨ ਅਧਿਕਾਰ ਸੀ।
ਗੁਪਤ ਜੀ ਰਾਮਭਕਤ ਕਵੀ ਹਨ। ਰਾਮ ਦਾ ਕੀਰਤਿਗਾਨ ਇਨ੍ਹਾਂ ਦੀ ਚਿਰਸੰਚਿਤ ਅਭਿਲਾਸ਼ਾ ਰਹੀ। ਇਨ੍ਹਾਂ ਨੇ ਭਾਰਤੀ ਜੀਵਨ ਨੂੰ ਸਮਗਰਤਾ ਵਿੱਚ ਸਮਝਣ ਅਤੇ ਪੇਸ਼ ਕਰਨ ਦਾ ਵੀ ਯਤਨ ਕੀਤਾ।
ਗੁਪਤ ਜੀ ਦੀ ਕਵਿਤਾ ਦੀ ਭਾਸ਼ਾ ਵਿਸ਼ੁੱਧ ਖੜ੍ਹੀ ਬੋਲੀ ਹੈ। ਭਾਸ਼ਾ ‘ਤੇ ਸੰਸਕ੍ਰਿਤ ਦਾ ਪ੍ਰਭਾਵ ਹੈ। ਕਾਵਿ ਦੀ ਕਥਾਵਸਤੂ ਭਾਰਤੀ ਇਤਿਹਾਸ ਦੇ ਅਜਿਹੇ ਅੰਸ਼ਾਂ ਤੋਂ ਲਈ ਗਈ ਹੈ ਜੋ ਭਾਰਤ ਦੇ ਅਤੀਤ ਦਾ ਸੁਵਰਨ ਚਿੱਤਰ ਪਾਠਕ ਦੇ ਸਾਹਮਣੇ ਉਪਸਥਿਤ ਕਰਦੇ ਹਨ।
ਗੁਪਤ ਜੀ ਦੀਆਂ ਪ੍ਰਮੁੱਖ ਕ੍ਰਿਤੀਆਂ ਹਨ-ਸਾਕੇਤ, ਯਸ਼ੋਧਰਾ, ਜੈਦ੍ਰਥ ਵਧ।
ਗੁਪਤ ਜੀ ਦੇ ਪਿਤਾ ਸੇਠ ਰਾਮਚਰਨ ਦਾਸ ਵੀ ਕਵੀ ਸਨ ਅਤੇ ਇਨ੍ਹਾਂ ਦੇ ਛੋਟੇ ਭਰਾ ਸਿਆਰਾਮਸ਼ਰਨ ਗੁਪਤ ਵੀ ਪ੍ਰਸਿੱਧ ਕਵੀ ਹੋਏ।
ਪਾਠ ਪ੍ਰਵੇਸ਼
ਪ੍ਰਕ੍ਰਿਤੀ ਦੇ ਹੋਰ ਪ੍ਰਾਣੀਆਂ ਦੀ ਤੁਲਨਾ ਵਿੱਚ ਮਨੁੱਖ ਵਿੱਚ ਚੇਤਨਾ-ਸ਼ਕਤੀ ਦੀ ਪ੍ਰਬਲਤਾ ਹੁੰਦੀ ਹੀ ਹੈ। ਉਹ ਆਪਣੇ ਹੀ ਨਹੀਂ ਹੋਰਾਂ ਦੇ ਹਿਤਾਹਿਤ ਦਾ ਵੀ ਖਿਆਲ ਰੱਖਣ ਵਿੱਚ, ਹੋਰਾਂ ਲਈ ਵੀ ਕੁਝ ਕਰ ਸਕਣ ਵਿੱਚ ਸਮਰੱਥ ਹੁੰਦਾ ਹੈ। ਪਸ਼ੂ ਚਰਾਗਾਹ ਵਿੱਚ ਜਾਂਦੇ ਹਨ, ਆਪਣੇ-ਆਪਣੇ ਹਿੱਸੇ ਦਾ ਚਰ ਆਉਂਦੇ ਹਨ, ਪਰ ਮਨੁੱਖ ਅਜਿਹਾ ਨਹੀਂ ਕਰਦਾ। ਉਹ ਜੋ ਕਮਾਉਂਦਾ ਹੈ, ਜੋ ਵੀ ਕੁਝ ਉਤਪਾਦਿਤ ਕਰਦਾ ਹੈ, ਉਹ ਹੋਰਾਂ ਲਈ ਵੀ ਕਰਦਾ ਹੈ, ਹੋਰਾਂ ਦੇ ਸਹਿਯੋਗ ਨਾਲ ਕਰਦਾ ਹੈ।
ਪ੍ਰਸਤੁਤ ਪਾਠ ਦਾ ਕਵੀ ਆਪਣਿਆਂ ਲਈ ਜੀਣ-ਮਰਨ ਵਾਲਿਆਂ ਨੂੰ ਮਨੁੱਖ ਤਾਂ ਮੰਨਦਾ ਹੈ ਪਰ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਅਜਿਹੇ ਮਨੁੱਖਾਂ ਵਿੱਚ ਮਨੁੱਖਤਾ ਦੇ ਪੂਰੇ-ਪੂਰੇ ਲੱਛਣ ਵੀ ਹਨ। ਉਹ ਤਾਂ ਉਨ੍ਹਾਂ ਮਨੁੱਖਾਂ ਨੂੰ ਹੀ ਮਹਾਨ ਮੰਨੇਗਾ ਜਿਨ੍ਹਾਂ ਵਿੱਚ ਆਪਣੇ ਅਤੇ ਆਪਣਿਆਂ ਦੇ ਹਿਤ ਚਿੰਤਨ ਤੋਂ ਕਿਤੇ ਪਹਿਲਾਂ ਅਤੇ ਸਰਵੋਪਰੀ ਦੂਜਿਆਂ ਦਾ ਹਿਤ ਚਿੰਤਨ ਹੋਵੇ। ਉਸ ਵਿੱਚ ਉਹ ਗੁਣ ਹੋਣ ਜਿਨ੍ਹਾਂ ਦੇ ਕਾਰਨ ਕੋਈ ਮਨੁੱਖ ਇਸ ਮ੍ਰਿਤਯੁਲੋਕ ਤੋਂ ਗਮਨ ਕਰ ਜਾਣ ਦੇ ਬਾਵਜੂਦ ਯੁਗਾਂ ਤੱਕ ਹੋਰਾਂ ਦੀਆਂ ਯਾਦਾਂ ਵਿੱਚ ਵੀ ਬਣਿਆ ਰਹਿ ਪਾਉਂਦਾ ਹੈ। ਉਸ ਦੀ ਮੌਤ ਵੀ ਸੁਮ੍ਰਿਤਯੁ ਹੋ ਜਾਂਦੀ ਹੈ। ਆਖਿਰ ਕੀ ਹਨ ਉਹ ਗੁਣ?
ਮਨੁੱਖਤਾ
ਵਿਚਾਰ ਲਓ ਕਿ ਮਰਤਯ ਹੋ ਨ ਮ੍ਰਿਤਯੁ ਤੋਂ ਡਰੋ ਕਦੇ,
ਮਰੋ, ਪਰੰਤੁ ਇੰਝ ਮਰੋ ਕਿ ਯਾਦ ਜੋ ਕਰਨ ਸਭ।
ਹੋਈ ਨ ਇੰਝ ਸੁਮ੍ਰਿਤਯੁ ਤਾਂ ਵਿਅਰਥ ਮਰੇ, ਵਿਅਰਥ ਜੀਏ,
ਮਰਿਆ ਨਹੀਂ ਉਹੀ ਕਿ ਜੋ ਜਿਆ ਨ ਆਪਣੇ ਲਈ।
ਉਹੀ ਪਸ਼ੂ-ਪ੍ਰਵਿਰਤੀ ਹੈ ਕਿ ਆਪ ਆਪ ਹੀ ਚਰੇ,
ਉਹੀ ਮਨੁੱਖ ਹੈ ਕਿ ਜੋ ਮਨੁੱਖ ਦੇ ਲਈ ਮਰੇ॥
ਉਸੀ ਉਦਾਰ ਦੀ ਕਥਾ ਸਰਸਵਤੀ ਬਖਾਨਦੀ,
ਉਸੀ ਉਦਾਰ ਤੋਂ ਧਰਾ ਕ੍ਰਿਤਾਰਥ ਭਾਵ ਮੰਨਦੀ।
ਉਸੀ ਉਦਾਰ ਦੀ ਸਦਾ ਸਜੀਵ ਕੀਰਤਿ ਕੂਜਦੀ;
ਤਥਾ ਉਸੀ ਉਦਾਰ ਨੂੰ ਸਮਸਤ ਸ੍ਰਿਸ਼ਟੀ ਪੂਜਦੀ।
ਅਖੰਡ ਆਤਮ ਭਾਵ ਜੋ ਅਸੀਮ ਵਿਸ਼ਵ ਵਿੱਚ ਭਰੇ,
ਉਹੀ ਮਨੁੱਖ ਹੈ ਕਿ ਜੋ ਮਨੁੱਖ ਦੇ ਲਈ ਮਰੇ॥
ਖੁਧਾਰਤ ਰੰਤਿਦੇਵ ਨੇ ਦਿੱਤਾ ਕਰਸਥ ਥਾਲ ਵੀ,
ਤਥਾ ਦਧੀਚਿ ਨੇ ਦਿੱਤਾ ਪਰਾਰਥ ਅਸਥਿਜਾਲ ਵੀ।
ਉਸ਼ੀਨਰ ਖਿਤੀਸ਼ ਨੇ ਸਵਮਾਂਸ ਦਾਨ ਵੀ ਕੀਤਾ,
ਸਹਰਸ਼ ਵੋਰ ਕਰਣ ਨੇ ਸ਼ਰੀਰ-ਚਰਮ ਵੀ ਦਿੱਤਾ।
ਅਨਿਤਯ ਦੇਹ ਦੇ ਲਈ ਅਨਾਦਿ ਜੀਵ ਕੀ ਡਰੇ?
ਉਹੀ ਮਨੁੱਖ ਹੈ ਕਿ ਜੋ ਮਨੁੱਖ ਦੇ ਲਈ ਮਰੇ॥
ਸਹਾਨੁਭੂਤੀ ਚਾਹੀਦੀ, ਮਹਾਵਿਭੂਤਿ ਹੈ ਇਹੀ;
ਵਸ਼ੀਕ੍ਰਿਤਾ ਸਦੈਵ ਹੈ ਬਣੀ ਹੋਈ ਸਵਯੰ ਮਹੀ।
ਵਿਰੁੱਧਵਾਦ ਬੁੱਧ ਦਾ ਦਯਾ-ਪ੍ਰਵਾਹ ਵਿੱਚ ਬਹਾ,
ਵਿਨੀਤ ਲੋਕਵਰਗ ਕੀ ਨਾ ਸਾਹਮਣੇ ਝੁਕਿਆ ਰਹਾ?
ਅਹਾ! ਉਹੀ ਉਦਾਰ ਹੈ ਪਰਉਪਕਾਰ ਜੋ ਕਰੇ,
ਉਹੀ ਮਨੁੱਖ ਹੈ ਕਿ ਜੋ ਮਨੁੱਖ ਦੇ ਲਈ ਮਰੇ।।
ਰਹੋ ਨਾ ਭੁੱਲ ਕੇ ਕਦੇ ਮਦਾਂਧ ਤੁੱਛ ਵਿੱਤ ਵਿੱਚ,
ਸਨਾਥ ਜਾਣ ਆਪਣੇ ਨੂੰ ਕਰੋ ਨਾ ਗਰਵ ਚਿੱਤ ਵਿੱਚ।
ਅਨਾਥ ਕੌਣ ਹੈ ਇੱਥੇ? ਤ੍ਰਿਲੋਕਨਾਥ ਸਾਥ ਹਨ,
ਦਯਾਲੁ ਦੀਨਬੰਧੂ ਦੇ ਵੱਡੇ ਵਿਸ਼ਾਲ ਹੱਥ ਹਨ।
ਅਤੀਵ ਭਾਗਯਹੀਨ ਹੈ ਅਧੀਰ ਭਾਵ ਜੋ ਕਰੇ,
ਉਹੀ ਮਨੁੱਖ ਹੈ ਕਿ ਜੋ ਮਨੁੱਖ ਦੇ ਲਈ ਮਰੇ।।
ਅਨੰਤ ਅੰਤਰਿਕਸ਼ ਵਿੱਚ ਅਨੰਤ ਦੇਵ ਹਨ ਖੜ੍ਹੇ,
ਸਮੱਖ ਹੀ ਸਵਬਾਹੁ ਜੋ ਬੜ੍ਹਾ ਰਹੇ ਵੱਡੇ-ਵੱਡੇ।
ਪਰਸਪਰਾਵਲੰਬ ਤੋਂ ਉੱਠੋ ਤਥਾ ਬੜ੍ਹੋ ਸਭ,
ਅਭੀ ਅਮਰਤਯ-ਅੰਕ ਵਿੱਚ ਅਪੰਕ ਹੋ ਚੜ੍ਹੋ ਸਭ।
ਰਹੋ ਨਾ ਇੰਝ ਕਿ ਇੱਕ ਤੋਂ ਨਾ ਕੰਮ ਹੋਰ ਦਾ ਸਰੇ,
ਉਹੀ ਮਨੁੱਖ ਹੈ ਕਿ ਜੋ ਮਨੁੱਖ ਦੇ ਲਈ ਮਰੇ।।
‘ਮਨੁੱਖ ਮਾਤਰ ਬੰਧੁ ਹੈ’ ਇਹੀ ਵੱਡਾ ਵਿਵੇਕ ਹੈ,
ਪੁਰਾਣਪੁਰੁਸ਼ ਸਵਯੰਭੂ ਪਿਤਾ ਪ੍ਰਸਿੱਧ ਇੱਕ ਹੈ।
ਫਲਾਨੁਸਾਰ ਕਰਮ ਦੇ ਅਵਸ਼ਯ ਬਾਹਯ ਭੇਦ ਹਨ,
ਪਰੰਤੁ ਅੰਤਰੈਕਯ ਵਿੱਚ ਪ੍ਰਮਾਣਭੂਤ ਵੇਦ ਹਨ।
ਅਨਰਥ ਹੈ ਕਿ ਬੰਧੁ ਹੀ ਨਾ ਬੰਧੁ ਦੀ ਵਿਥਾ ਹਰੇ,
ਉਹੀ ਮਨੁੱਖ ਹੈ ਕਿ ਜੋ ਮਨੁੱਖ ਦੇ ਲਈ ਮਰੇ।।
ਚਲੋ ਅਭੀਟ ਮਾਰਗ ਵਿੱਚ ਸਹਰਸ ਖੇਡਦੇ ਹੋਏ,
ਵਿਪਤਤਿ, ਵਿਘਨ ਜੋ ਪੈਣ ਉਨ੍ਹਾਂ ਨੂੰ ਧੱਕੇਲਦੇ ਹੋਏ।
ਘੱਟੇ ਨਾ ਹੇਲਮੇਲ ਹਾਂ, ਬੜ੍ਹੇ ਨਾ ਭਿੰਨਤਾ ਕਦੇ,
ਅਤਰਕ ਇੱਕ ਪੰਥ ਦੇ ਸਤਰਕ ਪੰਥ ਹੋਣ ਸਭ।
ਤਭੀ ਸਮਰੱਥ ਭਾਵ ਹੈ ਕਿ ਤਾਰਦਾ ਹੋਇਆ ਤਰੇ,
ਉਹੀ ਮਨੁੱਖ ਹੈ ਕਿ ਜੋ ਮਨੁੱਖ ਦੇ ਲਈ ਮਰੇ।।
ਪ੍ਰਸ਼ਨ-ਅਭਿਆਸ
(ਕ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-
1. ਕਵੀ ਨੇ ਕਿਸ ਤਰ੍ਹਾਂ ਦੀ ਮੌਤ ਨੂੰ ਸੁਮ੍ਰਿਤਯੁ ਕਿਹਾ ਹੈ?
2. ਉਦਾਰ ਵਿਅਕਤੀ ਦੀ ਪਛਾਣ ਕਿਵੇਂ ਹੋ ਸਕਦੀ ਹੈ?
3. ਕਵੀ ਨੇ ਦਧੀਚਿ, ਕਰਣ ਆਦਿ ਮਹਾਨ ਵਿਅਕਤੀਆਂ ਦਾ ਉਦਾਹਰਨ ਦੇ ਕੇ ‘ਮਨੁੱਖਤਾ’ ਲਈ ਕੀ ਸੰਦੇਸ਼ ਦਿੱਤਾ ਹੈ?
4. ਕਵੀ ਨੇ ਕਿਹੜੀਆਂ ਪੰਕਤੀਆਂ ਵਿੱਚ ਇਹ ਵਿਅਕਤ ਕੀਤਾ ਹੈ ਕਿ ਸਾਨੂੰ ਗਰਵ-ਰਹਿਤ ਜੀਵਨ ਬਿਤਾਉਣਾ ਚਾਹੀਦਾ ਹੈ?
5. ‘ਮਨੁੱਖ ਮਾਤਰ ਬੰਧੁ ਹੈ’ ਤੋਂ ਤੁਸੀਂ ਕੀ ਸਮਝਦੇ ਹੋ? ਸਪਸ਼ਟ ਕਰੋ।
6. ਕਵੀ ਨੇ ਸਭ ਨੂੰ ਇੱਕ ਹੋ ਕੇ ਚੱਲਣ ਦੀ ਪ੍ਰੇਰਨਾ ਕਿਉਂ ਦਿੱਤੀ ਹੈ?
7. ਵਿਅਕਤੀ ਨੂੰ ਕਿਸ ਤਰ੍ਹਾਂ ਦਾ ਜੀਵਨ ਬਿਤਾਉਣਾ ਚਾਹੀਦਾ ਹੈ? ਇਸ ਕਵਿਤਾ ਦੇ ਆਧਾਰ ‘ਤੇ ਲਿਖੋ।
8. ‘ਮਨੁੱਖਤਾ’ ਕਵਿਤਾ ਦੇ ਮਾਧਿਅਮ ਤੋਂ ਕਵੀ ਕੀ ਸੰਦੇਸ਼ ਦੇਣਾ ਚਾਹੁੰਦਾ ਹੈ?
(ਖ) ਹੇਠ ਲਿਖਿਆਂ ਦਾ ਭਾਵ ਸਪਸ਼ਟ ਕਰੋ-
1. ਸਹਾਨੁਭੂਤੀ ਚਾਹੀਦੀ, ਮਹਾਵਿਭੂਤਿ ਹੈ ਇਹੀ;
ਵਸ਼ੀਕ੍ਰਿਤਾ ਸਦੈਵ ਹੈ ਬਣੀ ਹੋਈ ਸਵਯੰ ਮਹੀ।
ਵਿਰੁੱਧਵਾਦ ਬੁੱਧ ਦਾ ਦਯਾ-ਪ੍ਰਵਾਹ ਵਿੱਚ ਬਹਾ,
ਵਿਨੀਤ ਲੋਕਵਰਗ ਕੀ ਨਾ ਸਾਹਮਣੇ ਝੁਕਿਆ ਰਹਾ?
2. ਰਹੋ ਨਾ ਭੁੱਲ ਕੇ ਕਦੇ ਮਦਾਂਧ ਤੁੱਛ ਵਿੱਤ ਵਿੱਚ,
ਸਨਾਥ ਜਾਣ ਆਪਣੇ ਨੂੰ ਕਰੋ ਨਾ ਗਰਵ ਚਿੱਤ ਵਿੱਚ।
ਅਨਾਥ ਕੌਣ ਹੈ ਇੱਥੇ? ਤ੍ਰਿਲੋਕਨਾਥ ਸਾਥ ਹਨ,
ਦਯਾਲੁ ਦੀਨਬੰਧੂ ਦੇ ਵੱਡੇ ਵਿਸ਼ਾਲ ਹੱਥ ਹਨ।
3. ਚਲੋ ਅਭੀਟ ਮਾਰਗ ਵਿੱਚ ਸਹਰਸ ਖੇਡਦੇ ਹੋਏ,
ਵਿਪਤਤਿ, ਵਿਘਨ ਜੋ ਪੈਣ ਉਨ੍ਹਾਂ ਨੂੰ ਧੱਕੇਲਦੇ ਹੋਏ।
ਘੱਟੇ ਨਾ ਹੇਲਮੇਲ ਹਾਂ, ਬੜ੍ਹੇ ਨਾ ਭਿੰਨਤਾ ਕਦੇ,
ਅਤਰਕ ਇੱਕ ਪੰਥ ਦੇ ਸਤਰਕ ਪੰਥ ਹੋਣ ਸਭ।
ਯੋਗਤਾ ਵਿਸਤਾਰ
1. ਆਪਣੇ ਅਧਿਆਪਕ ਦੀ ਸਹਾਇਤਾ ਨਾਲ ਰੰਤਿਦੇਵ, ਦਧੀਚਿ, ਕਰਣ ਆਦਿ ਪੌਰਾਣਿਕ ਪਾਤਰਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ।
2. ‘ਪਰਉਪਕਾਰ’ ਵਿਸ਼ੇ ‘ਤੇ ਆਧਾਰਿਤ ਦੋ ਕਵਿਤਾਵਾਂ ਅਤੇ ਦੋ ਦੋਹਿਆਂ ਦਾ ਸੰਗ੍ਰਹਿ ਕਰੋ। ਉਨ੍ਹਾਂ ਨੂੰ ਕਲਾਸ ਵਿੱਚ ਸੁਣਾਓ।
ਪਰਿਯੋਜਨਾ ਕਾਰਜ
1. ਅਯੋਧਿਆ ਸਿੰਘ ਉਪਾਧਿਆਇ ‘ਹਰਿਔਧ’ ਦੀ ਕਵਿਤਾ ‘ਕਰਮਵੀਰ’ ਤਥਾ ਹੋਰ ਕਵਿਤਾਵਾਂ ਨੂੰ ਪੜ੍ਹੋ ਅਤੇ ਕਲਾਸ ਵਿੱਚ ਸੁਣਾਓ।
2. ਭਵਾਨੀ ਪ੍ਰਸਾਦ ਮਿਸ਼ਰ ਦੀ ‘ਪ੍ਰਾਣੀ ਉਹੀ ਪ੍ਰਾਣੀ ਹੈ’ ਕਵਿਤਾ ਪੜ੍ਹੋ ਅਤੇ ਦੋਨਾਂ ਕਵਿਤਾਵਾਂ ਦੇ ਭਾਵਾਂ ਵਿੱਚ ਵਿਅਕਤ ਹੋਈ ਸਮਾਨਤਾ ਨੂੰ ਲਿਖੋ।
ਸ਼ਬਦਾਰਥ ਅਤੇ ਟਿੱਪਣੀਆਂ
| ਮਰਤਯ | - | ਮਰਨਸ਼ੀਲ |
| ਪਸ਼ੂ-ਪ੍ਰਵਿਰਤੀ | - | ਪਸ਼ੂ ਵਰਗਾ ਸੁਭਾਅ |
| ਉਦਾਰ | - | ਦਾਨਸ਼ੀਲ / ਸਹਿਰਦਯ |
| ਕ੍ਰਿਤਾਰਥ | - | ਆਭਾਰੀ / ਧੰਨਯ |
| ਕੀਰਤਿ | - | ਯਸ਼ |
| ਕੂਜਦੀ | - | ਮਧੁਰ ਧੁਨੀ ਕਰਦੀ |
| ਖੁਧਾਰਤ | - | ਭੁੱਖ ਤੋਂ ਵਿਆਕੁਲ |
| ਰੰਤਿਦੇਵ | - | ਇੱਕ ਪਰਮ ਦਾਨੀ ਰਾਜਾ |
| ਕਰਸਥ | - | ਹੱਥ ਵਿੱਚ ਫੜਿਆ ਹੋਇਆ / ਲਿਆ ਹੋਇਆ |
| ਦਧੀਚਿ | - | ਇੱਕ ਪ੍ਰਸਿੱਧ ਰਿਸ਼ੀ ਜਿਨ੍ਹਾਂ ਦੀਆਂ ਹੱਡੀਆਂ ਤੋਂ ਇੰਦਰ ਦਾ ਵਜਰ ਬਣਿਆ ਸੀ |
| ਪਰਾਰਥ | - | ਜੋ ਦੂਜਿਆਂ ਲਈ ਹੋਵੇ |
| ਅਸਥਿਜਾਲ | - | ਹੱਡੀਆਂ ਦਾ ਸਮੂਹ |
| ਉਸ਼ੀਨਰ | - | ਗੰਧਾਰ ਦੇਸ਼ ਦਾ ਰਾਜਾ |
| ਖਿਤੀਸ਼ | - | ਰਾਜਾ |
| ਸਵਮਾਂਸ | - | ਆਪਣੇ ਸਰੀਰ ਦਾ ਮਾਸ |
| ਕਰਣ | - | ਦਾਨ ਦੇਣ ਲਈ ਪ੍ਰਸਿੱਧ ਕੁੰਤੀ ਪੁੱਤਰ |
| ਮਹਾਵਿਭੂਤਿ | - | ਵੱਡੀ ਭਾਰੀ ਪੂੰਜੀ |
| ਵਸ਼ੀਕ੍ਰਿਤਾ | - | ਵਸ ਵਿੱਚ ਕੀਤੀ ਹੋਈ |
| ਵਿਰੁੱਧਵਾਦ ਬੁੱਧ ਦਾ | ||
| ਦਯਾ-ਪ੍ਰਵਾਹ ਵਿੱਚ ਬਹਾ | - | ਬੁੱਧ ਨੇ ਕਰੁਣਾਵਸ਼ ਉਸ ਸਮੇਂ ਦੀਆਂ ਪਰੰਪਰਾਗਤ ਮਾਨਤਾਵਾਂ ਦਾ ਵਿਰੋਧ ਕੀਤਾ ਸੀ |
| ਮਦਾਂਧ | - | ਜੋ ਗਰਵ ਤੋਂ ਅੰਨ੍ਹਾ ਹੋਵੇ |
| ਵਿੱਤ | - | ਧਨ-ਸੰਪਤੀ |
| ਪਰਸਪਰਾਵਲੰਬ | - | ਇੱਕ-ਦੂਜੇ ਦਾ ਸਹਾਰਾ |
| ਅਮਰਤਯ-ਅੰਕ | - | ਦੇਵਤੇ ਦੀ ਗੋਦ |
| ਅਪੰਕ | - | ਕਲੰਕ-ਰਹਿਤ |
| ਸਵਯੰਭੂ | - | ਪਰਮਾਤਮਾ / ਸਵਯੰ ਉਤਪੰਨ ਹੋਣ ਵਾਲਾ |
| ਅੰਤਰੈਕਯ | - | ਆਤਮਾ ਦੀ ਏਕਤਾ / ਅੰਤ:ਕਰਣ ਦੀ ਏਕਤਾ |
| ਪ੍ਰਮਾਣਭੂਤ | - | ਸਾਖਸ਼ੀ |
| ਅਭੀਟ | - | ਇੱਛਿਤ |
| ਅਤਰਕ | - | ਤਰਕ ਤੋਂ ਪਰੇ |
| ਸਤਰਕ ਪੰਥ | - | ਸਾਵਧਾਨ ਯਾਤਰੀ |