ਅਧਿਆਇ 11 ਨੌਬਤਖਾਨੇ ਵਿੱਚ ਇਬਾਦਤ
ਯਤੀਂਦਰ ਮਿਸ਼ਰ
ਸੰਨ 1977-
ਯਤੀਂਦਰ ਮਿਸ਼ਰ ਦਾ ਜਨਮ ਸੰਨ 1977 ਵਿੱਚ ਅਯੋਧਿਆ (ਉੱਤਰ ਪ੍ਰਦੇਸ਼) ਵਿੱਚ ਹੋਇਆ। ਉਨ੍ਹਾਂ ਨੇ ਲਖਨਊ ਵਿਸ਼ਵਵਿਦਿਆਲਯ, ਲਖਨਊ ਤੋਂ ਹਿੰਦੀ ਵਿੱਚ ਐਮ.ਏ. ਕੀਤਾ। ਉਹ ਅੱਜਕੱਲ੍ਹ ਸੁਤੰਤਰ ਲੇਖਣ ਦੇ ਨਾਲ-ਨਾਲ ਅਰਧ-ਸਾਲਾਨਾ ਸਹਿਤ ਪੱਤਰਿਕਾ ਦਾ ਸੰਪਾਦਨ ਕਰ ਰਹੇ ਹਨ। ਸੰਨ 1999 ਵਿੱਚ ਸਾਹਿਤ ਅਤੇ ਕਲਾਵਾਂ ਦੇ ਸੰਵਰਧਨ ਅਤੇ ਅਨੁਸ਼ੀਲਨ ਲਈ ਇੱਕ ਸੱਭਿਆਚਾਰਕ ਟਰੱਸਟ ‘ਵਿਮਲਾ ਦੇਵੀ ਫਾਊਂਡੇਸ਼ਨ’ ਦਾ ਸੰਚਾਲਨ ਵੀ ਕਰ ਰਹੇ ਹਨ।
ਯਤੀਂਦਰ ਮਿਸ਼ਰ ਦੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ- ਯਦਾ-ਕਦਾ, ਅਯੋਧਿਆ ਤੇ ਹੋਰ ਕਵਿਤਾਵਾਂ, ਡਿਉੜ੍ਹੀ ‘ਤੇ ਆਲਾਪ। ਇਸ ਤੋਂ ਇਲਾਵਾ ਸ਼ਾਸਤਰੀ ਗਾਇਕਾ ਗਿਰਿਜਾ ਦੇਵੀ ਦੇ ਜੀਵਨ ਅਤੇ ਸੰਗੀਤ ਸਾਧਨਾ ‘ਤੇ ਇੱਕ ਪੁਸਤਕ ਗਿਰਿਜਾ ਲਿਖੀ। ਰੀਤੀਕਾਲ ਦੇ ਅੰਤਿਮ ਪ੍ਰਤੀਨਿਧੀ ਕਵਿ ਦ੍ਵਿਜਦੇਵ ਦੀ ਗ੍ਰੰਥਾਵਲੀ (2000) ਦਾ ਸਹਿ-ਸੰਪਾਦਨ ਕੀਤਾ। ਕੁੰਵਰ ਨਾਰਾਇਣ ‘ਤੇ ਕੇਂਦਰਿਤ ਦੋ ਪੁਸਤਕਾਂ ਤੋਂ ਇਲਾਵਾ ਸਪਿਕ ਮੈਕੇ ਲਈ ਵਿਰਾਸਤ-2001 ਦੇ ਕਾਰਜਕ੍ਰਮ ਲਈ ਰੂਪਾਂਕਰ ਕਲਾਵਾਂ ‘ਤੇ ਕੇਂਦਰਿਤ ਥਾਤੀ ਦਾ ਸੰਪਾਦਨ ਵੀ ਕੀਤਾ। ਯੁਵਾ ਰਚਨਾਕਾਰ ਯਤੀਂਦਰ ਮਿਸ਼ਰ ਨੂੰ ਭਾਰਤ ਭੂਸ਼ਣ ਅਗਰਵਾਲ ਕਵਿਤਾ ਸਨਮਾਨ, ਹੇਮੰਤ ਸਮ੍ਰਿਤੀ ਕਵਿਤਾ ਪੁਰਸਕਾਰ, ਤੁਰਾਜ ਸਨਮਾਨ ਆਦਿ ਕਈ ਪੁਰਸਕਾਰ ਪ੍ਰਾਪਤ ਹੋਏ ਹਨ। ਕਵਿਤਾ, ਸੰਗੀਤ ਅਤੇ ਹੋਰ ਲਲਿਤ ਕਲਾਵਾਂ ਦੇ ਨਾਲ-ਨਾਲ ਸਮਾਜ ਅਤੇ ਸੱਭਿਆਚਾਰ ਦੇ ਵਿਵਿਧ ਖੇਤਰਾਂ ਵਿੱਚ ਵੀ ਉਨ੍ਹਾਂ ਦੀ ਡੂੰਘੀ ਰੁਚੀ ਹੈ।
ਨੌਬਤਖਾਨੇ ਵਿੱਚ ਇਬਾਦਤ ਪ੍ਰਸਿੱਧ ਸ਼ਹਨਾਈ ਵਾਦਕ ਉਸਤਾਦ ਬਿਸਮਿਲਾ ਖਾਂ ‘ਤੇ ਰੋਚਕ ਸ਼ੈਲੀ ਵਿੱਚ ਲਿਖਿਆ ਗਿਆ ਵਿਅਕਤੀ-ਚਿੱਤਰ ਹੈ। ਯਤੀਂਦਰ ਮਿਸ਼ਰ ਨੇ ਬਿਸਮਿਲਾ ਖਾਂ ਦਾ ਪਰਿਚਯ ਤਾਂ ਦਿੱਤਾ ਹੀ ਹੈ, ਨਾਲ ਹੀ ਉਨ੍ਹਾਂ ਦੀਆਂ ਰੁਚੀਆਂ, ਉਨ੍ਹਾਂ ਦੇ ਅੰਤਰਮਨ ਦੀ ਬੁਣਾਵਟ, ਸੰਗੀਤ ਦੀ ਸਾਧਨਾ ਅਤੇ ਲਗਨ ਨੂੰ ਸੰਵੇਦਨਸ਼ੀਲ ਭਾਸ਼ਾ ਵਿੱਚ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸੰਗੀਤ ਇੱਕ ਆਰਾਧਨਾ ਹੈ। ਇਸ ਦਾ ਵਿਧੀ-ਵਿਧਾਨ ਹੈ। ਇਸ ਦਾ ਸ਼ਾਸਤਰ ਹੈ, ਇਸ ਸ਼ਾਸਤਰ ਤੋਂ ਪਰਿਚਯ ਜ਼ਰੂਰੀ ਹੈ, ਸਿਰਫ਼ ਪਰਿਚਯ ਹੀ ਨਹੀਂ ਉਸ ਦਾ ਅਭਿਆਸ ਜ਼ਰੂਰੀ ਹੈ ਅਤੇ ਅਭਿਆਸ ਲਈ ਗੁਰੂ-ਸ਼ਿਸ਼ਯ ਪਰੰਪਰਾ ਜ਼ਰੂਰੀ ਹੈ, ਪੂਰਨ ਤਨਮਯਤਾ ਜ਼ਰੂਰੀ ਹੈ, ਧੀਰਜ ਜ਼ਰੂਰੀ ਹੈ, ਮੰਥਨ ਜ਼ਰੂਰੀ ਹੈ। ਉਹ ਲਗਨ ਅਤੇ ਧੀਰਜ ਬਿਸਮਿਲਾ ਖਾਂ ਵਿੱਚ ਰਿਹਾ ਹੈ। ਤਦ ਹੀ 80 ਸਾਲ ਦੀ ਉਮਰ ਵਿੱਚ ਵੀ ਉਨ੍ਹਾਂ ਦੀ ਸਾਧਨਾ ਚਲਦੀ ਰਹੀ ਹੈ। ਯਤੀਂਦਰ ਮਿਸ਼ਰ ਸੰਗੀਤ ਦੀ ਸ਼ਾਸਤਰੀ ਪਰੰਪਰਾ ਦੇ ਡੂੰਘੇ ਜਾਣਕਾਰ ਹਨ, ਇਸ ਪਾਠ ਵਿੱਚ ਇਸ ਦੀਆਂ ਕਈ ਅਨੁਗੂੰਜਾਂ ਹਨ ਜੋ ਪਾਠ ਨੂੰ ਬਾਰ-ਬਾਰ ਪੜ੍ਹਨ ਲਈ ਸੱਦਾ ਦਿੰਦੀਆਂ ਹਨ। ਭਾਸ਼ਾ ਸਹਿਜ, ਪ੍ਰਵਾਹਮਈ ਤੇ ਪ੍ਰਸੰਗਾਂ ਅਤੇ ਸੰਦਰਭਾਂ ਨਾਲ ਭਰੀ ਹੋਈ ਹੈ।
ਨੌਬਤਖਾਨੇ ਵਿੱਚ ਇਬਾਦਤ
ਸੰਨ 1916 ਤੋਂ 1922 ਦੇ ਆਸ-ਪਾਸ ਦੀ ਕਾਸ਼ੀ। ਪੰਚਗੰਗਾ ਘਾਟ ਸਥਿਤ ਬਾਲਾਜੀ ਮੰਦਰ ਦੀ ਡਿਉੜ੍ਹੀ। ਡਿਉੜ੍ਹੀ ਦਾ ਨੌਬਤਖਾਨਾ ਅਤੇ ਨੌਬਤਖਾਨੇ ਤੋਂ ਨਿਕਲਣ ਵਾਲੀ ਮੰਗਲਧੁਨੀ।
ਅਮੀਰੁਦੀਨ ਅਜੇ ਸਿਰਫ਼ ਛੇ ਸਾਲ ਦਾ ਹੈ ਅਤੇ ਵੱਡਾ ਭਰਾ ਸ਼ਮਸੁਦੀਨ ਨੌਂ ਸਾਲ ਦਾ। ਅਮੀਰੁਦੀਨ ਨੂੰ ਪਤਾ ਨਹੀਂ ਹੈ ਕਿ ਰਾਗ ਕਿਸ ਚਿੜੀਆ ਨੂੰ ਕਹਿੰਦੇ ਹਨ। ਅਤੇ ਇਹ ਲੋਕ ਹਨ ਮਾਮੂਜਾਨ ਵਗੈਰਾ ਜੋ ਗੱਲ-ਗੱਲ ‘ਤੇ ਭੀਮਪਲਾਸੀ ਅਤੇ ਮੁਲਤਾਨੀ ਕਹਿੰਦੇ ਰਹਿੰਦੇ ਹਨ। ਕੀ ਵਾਜਿਬ ਮਤਲਬ ਹੋ ਸਕਦਾ ਹੈ ਇਨ੍ਹਾਂ ਸ਼ਬਦਾਂ ਦਾ, ਇਸ ਲਿਹਾਜ਼ ਤੋਂ ਅਜੇ ਉਮਰ ਨਹੀਂ ਹੈ ਅਮੀਰੁਦੀਨ ਦੀ, ਜਾਣ ਸਕੇ ਇਨ੍ਹਾਂ ਭਾਰੀ ਸ਼ਬਦਾਂ ਦਾ ਵਜ਼ਨ ਕਿੰਨਾ ਹੋਵੇਗਾ। ਗੋਇਆ ਇੰਨਾ ਜ਼ਰੂਰ ਹੈ ਕਿ ਅਮੀਰੁਦੀਨ ਅਤੇ ਸ਼ਮਸੁਦੀਨ ਦੇ ਮਾਮਾਦ੍ਵਯ ਸਾਦਿਕ ਹੁਸੈਨ ਅਤੇ ਅਲੀਬਖ਼ਸ਼ ਦੇਸ਼ ਦੇ ਜਾਣੇ-ਮਾਣੇ ਸ਼ਹਨਾਈ ਵਾਦਕ ਹਨ। ਵਿਭਿੰਨ ਰਿਆਸਤਾਂ ਦੇ ਦਰਬਾਰ ਵਿੱਚ ਬਜਾਣ ਜਾਂਦੇ ਰਹਿੰਦੇ ਹਨ। ਰੋਜ਼ਨਾਮਚੇ ਵਿੱਚ ਬਾਲਾਜੀ ਦਾ ਮੰਦਰ ਸਭ ਤੋਂ ਉੱਪਰ ਆਉਂਦਾ ਹੈ। ਹਰ ਦਿਨ ਦੀ ਸ਼ੁਰੂਆਤ ਉੱਥੇ ਹੀ ਡਿਉੜ੍ਹੀ ‘ਤੇ ਹੁੰਦੀ ਹੈ। ਮੂਰਤੀਆਂ ਦੇ ਵਿਗ੍ਰਹਾਂ ਨੂੰ ਪਤਾ ਨਹੀਂ ਕਿੰਨੀ ਸਮਝ ਹੈ, ਜੋ ਰੋਜ਼ ਬਦਲ-ਬਦਲ ਕੇ ਮੁਲਤਾਨੀ, ਕਲਿਆਣ, ਲਲਿਤ ਅਤੇ ਕਦੇ ਭੈਰਵ ਰਾਗਾਂ ਨੂੰ ਸੁਣਦੇ ਰਹਿੰਦੇ ਹਨ। ਇਹ ਖ਼ਾਨਦਾਨੀ ਪੇਸ਼ਾ ਹੈ ਅਲੀਬਖ਼ਸ਼ ਦੇ ਘਰ ਦਾ। ਉਨ੍ਹਾਂ ਦੇ ਅੱਬਾਜਾਨ (ਪਿਤਾ) ਵੀ ਇੱਥੇ ਹੀ ਡਿਉੜ੍ਹੀ ‘ਤੇ ਸ਼ਹਨਾਈ ਬਜਾਉਂਦੇ ਰਹਿੰਦੇ ਹਨ।
ਅਮੀਰੁਦੀਨ ਦਾ ਜਨਮ ਡੁਮਰਾਂਵ, ਬਿਹਾਰ ਦੇ ਇੱਕ ਸੰਗੀਤ ਪ੍ਰੇਮੀ ਪਰਿਵਾਰ ਵਿੱਚ ਹੋਇਆ ਹੈ। 5-6 ਸਾਲ ਡੁਮਰਾਂਵ ਵਿੱਚ ਬਿਤਾ ਕੇ ਉਹ ਨਾਨਾ ਦੇ ਘਰ, ਨਨਿਹਾਲ ਕਾਸ਼ੀ ਵਿੱਚ ਆ ਗਿਆ ਹੈ। ਡੁਮਰਾਂਵ ਦਾ ਇਤਿਹਾਸ ਵਿੱਚ ਕੋਈ ਸਥਾਨ ਬਣਦਾ ਹੋਵੇ, ਐਸਾ ਨਹੀਂ ਲੱਗਾ ਕਦੇ ਵੀ। ਪਰ ਇਹ ਜ਼ਰੂਰ ਹੈ ਕਿ ਸ਼ਹਨਾਈ ਅਤੇ ਡੁਮਰਾਂਵ ਇੱਕ-ਦੂਜੇ ਲਈ ਉਪਯੋਗੀ ਹਨ। ਸ਼ਹਨਾਈ ਬਜਾਉਣ ਲਈ ਰੀੜ੍ਹ ਦਾ ਪ੍ਰਯੋਗ ਹੁੰਦਾ ਹੈ। ਰੀੜ੍ਹ ਅੰਦਰੋਂ ਪੋਲੀ ਹੁੰਦੀ ਹੈ ਜਿਸ ਦੇ ਸਹਾਰੇ ਸ਼ਹਨਾਈ ਨੂੰ ਫੂਕਿਆ ਜਾਂਦਾ ਹੈ। ਰੀੜ੍ਹ, ਨਰਕਟ (ਇੱਕ ਕਿਸਮ ਦੀ ਘਾਹ) ਤੋਂ ਬਣਾਈ ਜਾਂਦੀ ਹੈ ਜੋ ਡੁਮਰਾਂਵ ਵਿੱਚ ਮੁੱਖ ਤੌਰ ‘ਤੇ ਸੋਨ ਨਦੀ ਦੇ ਕਿਨਾਰਿਆਂ ‘ਤੇ ਪਾਈ ਜਾਂਦੀ ਹੈ। ਇੰਨੀ ਹੀ ਮਹੱਤਤਾ ਹੈ ਇਸ ਸਮੇਂ ਡੁਮਰਾਂਵ ਦੀ ਜਿਸ ਦੇ ਕਾਰਨ ਸ਼ਹਨਾਈ ਜਿਹਾ ਵਾਦਯ ਬਜਦਾ ਹੈ। ਫਿਰ ਅਮੀਰੁਦੀਨ ਜੋ ਸਾਡੇ ਸਾਰਿਆਂ ਦੇ ਪਿਆਰੇ ਹਨ, ਆਪਣੇ ਉਸਤਾਦ ਬਿਸਮਿਲਾ ਖਾਂ ਸਾਹਿਬ ਹਨ। ਉਨ੍ਹਾਂ ਦਾ ਜਨਮ-ਸਥਾਨ ਵੀ ਡੁਮਰਾਂਵ ਹੀ ਹੈ। ਇਨ੍ਹਾਂ ਦੇ ਪੜਦਾਦਾ ਉਸਤਾਦ ਸਲਾਰ ਹੁਸੈਨ ਖਾਂ ਡੁਮਰਾਂਵ ਨਿਵਾਸੀ ਸਨ। ਬਿਸਮਿਲਾ ਖਾਂ ਉਸਤਾਦ ਪੈਗੰਬਰਬਖ਼ਸ਼ ਖਾਂ ਅਤੇ ਮਿਟਠਨ ਦੇ ਛੋਟੇ ਸਾਹਿਬਜ਼ਾਦੇ ਹਨ।
ਅਮੀਰੁਦੀਨ ਦੀ ਉਮਰ ਅਜੇ 14 ਸਾਲ ਹੈ। ਮਸਲਨ ਬਿਸਮਿਲਾ ਖਾਂ ਦੀ ਉਮਰ ਅਜੇ 14 ਸਾਲ ਹੈ। ਉਹੀ ਕਾਸ਼ੀ ਹੈ। ਉਹੀ ਪੁਰਾਣਾ ਬਾਲਾਜੀ ਦਾ ਮੰਦਰ ਜਿੱਥੇ ਬਿਸਮਿਲਾ ਖਾਂ ਨੂੰ ਨੌਬਤਖਾਨੇ ਰਿਆਜ਼ ਲਈ ਜਾਣਾ ਪੈਂਦਾ ਹੈ। ਮਗਰ ਇੱਕ ਰਸਤਾ ਹੈ ਬਾਲਾਜੀ ਮੰਦਰ ਤੱਕ ਜਾਣ ਦਾ। ਇਹ ਰਸਤਾ ਰਸੂਲਨਬਾਈ ਅਤੇ ਬਤੂਲਨਬਾਈ ਦੇ ਘਰੋਂ ਹੋ ਕੇ ਜਾਂਦਾ ਹੈ। ਇਸ ਰਸਤੇ ਤੋਂ ਅਮੀਰੁਦੀਨ ਨੂੰ ਜਾਣਾ ਚੰਗਾ ਲੱਗਦਾ ਹੈ। ਇਸ ਰਸਤੇ ਨਾ ਜਾਣੇ ਕਿੰਨੇ ਤਰ੍ਹਾਂ ਦੇ ਬੋਲ-ਬਣਾਵ ਕਦੇ ਠੁਮਰੀ, ਕਦੇ ਟੱਪੇ, ਕਦੇ ਦਾਦਰਾ ਦੇ ਮਾਰਫ਼ਤ ਡਿਉੜ੍ਹੀ ਤੱਕ ਪਹੁੰਚਦੇ ਰਹਿੰਦੇ ਹਨ। ਰਸੂਲਨ ਅਤੇ ਬਤੂਲਨ ਜਦੋਂ ਗਾਉਂਦੀਆਂ ਹਨ ਤਾਂ ਅਮੀਰੁਦੀਨ ਨੂੰ ਖੁਸ਼ੀ ਮਿਲਦੀ ਹੈ। ਆਪਣੇ ਢੇਰ ਸਾਖਸ਼ਾਤਕਾਰਾਂ ਵਿੱਚ ਬਿਸਮਿਲਾ ਖਾਂ ਸਾਹਿਬ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੇ ਆਰੰਭਿਕ ਦਿਨਾਂ ਵਿੱਚ ਸੰਗੀਤ ਪ੍ਰਤੀ ਆਸਕਤੀ ਇਨ੍ਹਾਂ ਹੀ ਗਾਇਕਾ ਭੈਣਾਂ ਨੂੰ ਸੁਣ ਕੇ ਮਿਲੀ ਹੈ। ਇੱਕ ਕਿਸਮ ਨਾਲ ਉਨ੍ਹਾਂ ਦੀ ਅਬੋਧ ਉਮਰ ਵਿੱਚ ਅਨੁਭਵ ਦੀ ਸਲੇਟ ‘ਤੇ ਸੰਗੀਤ ਪ੍ਰੇਰਨਾ ਦੀ ਵਰਣਮਾਲਾ ਰਸੂਲਨਬਾਈ ਅਤੇ ਬਤੂਲਨਬਾਈ ਨੇ ਉਕੇਰੀ ਹੈ।
ਵੈਦਿਕ ਇਤਿਹਾਸ ਵਿੱਚ ਸ਼ਹਨਾਈ ਦਾ ਕੋਈ ਉਲੇਖ ਨਹੀਂ ਮਿਲਦਾ। ਇਸ ਨੂੰ ਸੰਗੀਤ ਸ਼ਾਸਤਰਾਂਤਰਗਤ ‘ਸੁਸ਼ਿਰ-ਵਾਦਯਾਂ’ ਵਿੱਚ ਗਿਣਿਆ ਜਾਂਦਾ ਹੈ। ਅਰਬ ਦੇਸ਼ ਵਿੱਚ ਫੂਕ ਕੇ ਬਜਾਏ ਜਾਣ ਵਾਲੇ ਵਾਦਯ ਜਿਸ ਵਿੱਚ ਨਾੜੀ (ਨਰਕਟ ਜਾਂ ਰੀੜ੍ਹ) ਹੁੰਦੀ ਹੈ, ਨੂੰ ‘ਨਯ’ ਬੋਲਦੇ ਹਨ। ਸ਼ਹਨਾਈ ਨੂੰ ‘ਸ਼ਾਹੇਨਯ’ ਅਰਥਾਤ ‘ਸੁਸ਼ਿਰ ਵਾਦਯਾਂ ਵਿੱਚ ਸ਼ਾਹ’ ਦੀ ਉਪਾਧੀ ਦਿੱਤੀ ਗਈ ਹੈ। ਸੋਲ੍ਹਵੀਂ ਸਦੀ ਦੇ ਉੱਤਰਾਰਧ ਵਿੱਚ ਤਾਨਸੇਨ ਦੁਆਰਾ ਰਚੀ ਬੰਦਿਸ਼, ਜੋ ਸੰਗੀਤ ਰਾਗ ਕਲਪਦ੍ਰੁਮ ਤੋਂ ਪ੍ਰਾਪਤ ਹੁੰਦੀ ਹੈ, ਵਿੱਚ ਸ਼ਹਨਾਈ, ਮੁਰਲੀ, ਵੰਸ਼ੀ, ਸ਼ਿੰਗੀ ਅਤੇ ਮੁਰਛੰਗ ਆਦਿ ਦਾ ਵਰਣਨ ਆਇਆ ਹੈ।
ਅਵਧੀ ਪਰੰਪਰਾਗਤ ਲੋਕਗੀਤਾਂ ਅਤੇ ਚੈਤੀ ਵਿੱਚ ਸ਼ਹਨਾਈ ਦਾ ਉਲੇਖ ਬਾਰ-ਬਾਰ ਮਿਲਦਾ ਹੈ। ਮੰਗਲ ਦਾ ਪਰਿਵੇਸ਼ ਪ੍ਰਤਿਸ਼ਠਿਤ ਕਰਨ ਵਾਲਾ ਇਹ ਵਾਦਯ ਇਨ੍ਹਾਂ ਜਗ੍ਹਾਂ ‘ਤੇ ਮਾਂਗਲਿਕ ਵਿਧੀ-ਵਿਧਾਨਾਂ ਦੇ ਅਵਸਰ ‘ਤੇ ਹੀ ਪ੍ਰਯੁਕਤ ਹੋਇਆ ਹੈ। ਦੱਖਣ ਭਾਰਤ ਦੇ ਮੰਗਲ ਵਾਦਯ ‘ਨਾਗਸਵਰਮ’ ਵਾਂਗ ਸ਼ਹਨਾਈ, ਪ੍ਰਭਾਤੀ ਦੀ ਮੰਗਲਧੁਨੀ ਦਾ ਸੰਪੂਰਕ ਹੈ।
ਸ਼ਹਨਾਈ ਦੀ ਇਸੇ ਮੰਗਲਧੁਨੀ ਦੇ ਨਾਇਕ ਬਿਸਮਿਲਾ ਖਾਂ ਸਾਹਿਬ ਅੱਸੀ ਬਰਸ ਤੋਂ ਸੁਰ ਮੰਗ ਰਹੇ ਹਨ। ਸੱਚੇ ਸੁਰ ਦੀ ਨੇਮਤ। ਅੱਸੀ ਬਰਸ ਦੀ ਪੰਜਾਂ ਵਕਤ ਵਾਲੀ ਨਮਾਜ਼ ਇਸੇ ਸੁਰ ਨੂੰ ਪਾਉਣ ਦੀ ਪ੍ਰਾਰਥਨਾ ਵਿੱਚ ਖਰਚ ਹੋ ਜਾਂਦੀ ਹੈ। ਲੱਖਾਂ ਸਜਦੇ, ਇਸੇ ਇੱਕ ਸੱਚੇ ਸੁਰ ਦੀ ਇਬਾਦਤ ਵਿੱਚ ਖੁਦਾ ਦੇ ਅੱਗੇ ਝੁਕਦੇ ਹਨ। ਉਹ ਨਮਾਜ਼ ਦੇ ਬਾਅਦ ਸਜਦੇ ਵਿੱਚ ਗਿੜਗਿੜਾਉਂਦੇ ਹਨ- ‘ਮੇਰੇ ਮਾਲਿਕ ਇੱਕ ਸੁਰ ਬਖ਼ਸ਼ ਦੇ। ਸੁਰ ਵਿੱਚ ਉਹ ਤਾਸੀਰ ਪੈਦਾ ਕਰ ਕਿ ਅੱਖਾਂ ਤੋਂ ਸੱਚੇ ਮੋਤੀ ਵਾਂਗ ਅਨਘੜ ਅੱਥਰੂ ਨਿਕਲ ਆਉਣ।’ ਉਨ੍ਹਾਂ ਨੂੰ ਯਕੀਨ ਹੈ, ਕਦੇ ਖੁਦਾ ਇਵੇਂ ਹੀ ਉਨ੍ਹਾਂ ‘ਤੇ ਮਿਹਰਬਾਨ ਹੋਵੇਗਾ ਅਤੇ ਆਪਣੀ ਝੋਲੀ ਤੋਂ ਸੁਰ ਦਾ ਫਲ ਨਿਕਾਲ ਕੇ ਉਨ੍ਹਾਂ ਵੱਲ ਸੁੱਟੇਗਾ, ਫਿਰ ਕਹੇਗਾ, ਲੈ ਜਾ ਅਮੀਰੁਦੀਨ ਇਸ ਨੂੰ ਖਾ ਲੈ ਅਤੇ ਕਰ ਲੈ ਆਪਣੀ ਮੁਰਾਦ ਪੂਰੀ।
ਆਪਣੇ ਊਹਾ-ਪੋਹਾਂ ਤੋਂ ਬਚਣ ਲਈ ਅਸੀਂ ਆਪਣੇ ਆਪ ਨੂੰ ਕਿਸੇ ਸ਼ਰਨ, ਕਿਸੇ ਗੁਫ਼ਾ ਨੂੰ ਲੱਭਦੇ ਹਾਂ ਜਿੱਥੇ ਆਪਣੀਆਂ ਦੁਸ਼ਚਿੰਤਾਵਾਂ, ਦੁਰਬਲਤਾਵਾਂ ਨੂੰ ਛੱਡ ਸਕੀਏ ਅਤੇ ਉੱਥੋਂ ਫਿਰ ਆਪਣੇ ਲਈ ਇੱਕ ਨਵਾਂ ਤਿਲਿਸਮ ਘੜ ਸਕੀਏ। ਹਿਰਨ ਆਪਣੀ ਹੀ ਮਹਿਕ ਤੋਂ ਪਰੇਸ਼ਾਨ ਪੂਰੇ ਜੰਗਲ ਵਿੱਚ ਉਸ ਵਰਦਾਨ ਨੂੰ ਲੱਭਦਾ ਹੈ ਜਿਸ ਦੀ
ਗਮਕ ਉਸੇ ਵਿੱਚ ਸਮਾਈ ਹੈ। ਅੱਸੀ ਬਰਸ ਤੋਂ ਬਿਸਮਿਲਾ ਖਾਂ ਇਹੀ ਸੋਚਦੇ ਆਏ ਹਨ ਕਿ ਸੱਤਾਂ ਸੁਰਾਂ ਨੂੰ ਬਰਤਣ ਦੀ ਤਮੀਜ਼ ਉਨ੍ਹਾਂ ਨੂੰ ਸਲੀਕੇ ਨਾਲ ਅਜੇ ਤੱਕ ਕਿਉਂ ਨਹੀਂ ਆਈ।
ਬਿਸਮਿਲਾ ਖਾਂ ਅਤੇ ਸ਼ਹਨਾਈ ਦੇ ਨਾਲ ਜਿਸ ਇੱਕ ਮੁਸਲਿਮ ਤਿਉਹਾਰ ਦਾ ਨਾਮ ਜੁੜਿਆ ਹੋਇਆ ਹੈ, ਉਹ ਮੁਹਰਰਮ ਹੈ। ਮੁਹਰਰਮ ਦਾ ਮਹੀਨਾ ਉਹ ਹੁੰਦਾ ਹੈ ਜਿਸ ਵਿੱਚ ਸ਼ੀਆ ਮੁਸਲਮਾਨ ਹਜ਼ਰਤ ਇਮਾਮ ਹੁਸੈਨ ਅਤੇ ਉਨ੍ਹਾਂ ਦੇ ਕੁਝ ਵੰਸ਼ਜਾਂ ਪ੍ਰਤੀ ਅਜ਼ਾਦਾਰੀ (ਸੋਗ ਮਨਾਉਣਾ) ਮਨਾਉਂਦੇ ਹਨ। ਪੂਰੇ ਦਸ ਦਿਨਾਂ ਦਾ ਸੋਗ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਖ਼ਾਨਦਾਨ ਦਾ ਕੋਈ ਵਿਅਕਤੀ ਮੁਹਰਰਮ ਦੇ ਦਿਨਾਂ ਵਿੱਚ ਨਾ ਤਾਂ ਸ਼ਹਨਾਈ ਬਜਾਉਂਦਾ ਹੈ, ਨਾ ਹੀ ਕਿਸੇ ਸੰਗੀਤ ਦੇ ਕਾਰਜਕ੍ਰਮ ਵਿੱਚ ਸ਼ਿਰਕਤ ਹੀ ਕਰਦਾ ਹੈ। ਅੱਠਵੀਂ ਤਾਰੀਖ ਉਨ੍ਹਾਂ ਲਈ ਖ਼ਾਸ ਮਹੱਤਤਾ ਦੀ ਹੈ। ਇਸ ਦਿਨ ਖਾਂ ਸਾਹਿਬ ਖੜ੍ਹੇ ਹੋ ਕੇ ਸ਼ਹਨਾਈ ਬਜਾਉਂਦੇ ਹਨ ਅਤੇ ਦਾਲਮੰਡੀ ਵਿੱਚ ਫਾਤਿਮਾਨ ਦੇ ਕਰੀਬ ਅੱਠ ਕਿਲੋਮੀਟਰ ਦੀ ਦੂਰੀ ਤੱਕ ਪੈਦਲ ਰੋਂਦੇ ਹੋਏ, ਨੌਹਾ ਬਜਾਉਂਦੇ ਜਾਂਦੇ ਹਨ। ਇਸ ਦਿਨ ਕੋਈ ਰਾਗ ਨਹੀਂ ਬਜਦਾ। ਰਾਗ-ਰਾਗਿਣੀਆਂ ਦੀ ਅਦਾਇਗੀ ਦਾ ਨਿਸ਼ੇਧ ਹੈ ਇਸ ਦਿਨ।
ਉਨ੍ਹਾਂ ਦੀਆਂ ਅੱਖਾਂ ਇਮਾਮ ਹੁਸੈਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਦੀ ਸ਼ਹਾਦਤ ਵਿੱਚ ਨਮ ਰਹਿੰਦੀਆਂ ਹਨ। ਅਜ਼ਾਦਾਰੀ ਹੁੰਦੀ ਹੈ। ਹਜ਼ਾਰਾਂ ਅੱਖਾਂ ਨਮ। ਹਜ਼ਾਰ ਬਰਸ ਦੀ ਪਰੰਪਰਾ ਪੁਨਰਜੀਵਿਤ। ਮੁਹਰਰਮ ਸੰਪੰਨ ਹੁੰਦਾ ਹੈ। ਇੱਕ ਵੱਡੇ ਕਲਾਕਾਰ ਦਾ ਸਹਿਜ ਮਾਨਵੀ ਰੂਪ ਐਸੇ ਅਵਸਰ ‘ਤੇ ਆਸਾਨੀ ਨਾਲ ਦਿਖ ਜਾਂਦਾ ਹੈ।
ਮੁਹਰਰਮ ਦੇ ਗਮਜ਼ਦਾ ਮਾਹੌਲ ਤੋਂ ਅਲੱਗ, ਕਦੇ-ਕਦੇ ਸੁਕੂਨ ਦੇ ਪਲਾਂ ਵਿੱਚ ਉਹ ਆਪਣੀ ਜਵਾਨੀ ਦੇ ਦਿਨਾਂ ਨੂੰ ਯਾਦ ਕਰਦੇ ਹਨ। ਉਹ ਆਪਣੇ ਰਿਆਜ਼ ਨੂੰ ਘੱਟ, ਉਨ੍ਹਾਂ ਦਿਨਾਂ ਦੇ ਆਪਣੇ ਜੁਨੂਨ ਨੂੰ ਵੱਧ ਯਾਦ ਕਰਦੇ ਹਨ। ਆਪਣੇ ਅੱਬਾਜਾਨ ਅਤੇ ਉਸਤਾਦ ਨੂੰ ਘੱਟ, ਪੱਕਾ ਮਹਾਲ ਦੀ ਕੁਲਸੁਮ ਹਲਵਾਈਣ ਦੀ ਕਚੌੜੀ ਵਾਲੀ ਦੁਕਾਨ ਅਤੇ ਗੀਤਾਬਾਲੀ ਅਤੇ ਸੁਲੋਚਨਾ ਨੂੰ ਜ਼ਿਆਦਾ ਯਾਦ ਕਰਦੇ ਹਨ। ਕਿਵੇਂ ਸੁਲੋਚਨਾ ਉਨ੍ਹਾਂ ਦੀ ਪਸੰਦੀਦਾ ਹੀਰੋਇਨ ਰਹੀਆਂ ਸਨ, ਵੱਡੀ ਰਹੱਸਮਈ ਮੁਸਕਰਾਹਟ ਨਾਲ ਗੱਲ੍ਹਾਂ ‘ਤੇ ਚਮਕ ਆ ਜਾਂਦੀ ਹੈ। ਖਾਂ ਸਾਹਿਬ ਦੀਆਂ ਅਨੁਭਵੀ ਅੱਖਾਂ ਅਤੇ ਜਲਦੀ ਹੀ ਖਿੱਸ ਤੋਂ ਹੱਸ ਦੇਣ ਦੀ ਈਸ਼ਵਰੀ ਕਿਰਪਾ ਅੱਜ ਵੀ ਬਦਸਤੂਰ ਕਾਇਮ ਹੈ।
ਇਸੇ ਬਾਲ-ਸੁਲਭ ਹੱਸੀ ਵਿੱਚ ਕਈ ਯਾਦਾਂ ਬੰਦ ਹਨ। ਉਹ ਜਦੋਂ ਉਨ੍ਹਾਂ ਦਾ ਜ਼ਿਕਰ ਕਰਦੇ ਹਨ ਤਾਂ ਫਿਰ ਉਸੇ ਨੈਸਰਗਿਕ ਆਨੰਦ ਵਿੱਚ ਅੱਖਾਂ ਚਮਕ ਉੱਠਦੀਆਂ ਹਨ। ਅਮੀਰੁਦੀਨ ਤਾਂ ਸਿਰਫ਼ ਚਾਰ ਸਾਲ ਦਾ ਰਿਹਾ ਹੋਵੇਗਾ। ਛੁਪ ਕੇ ਨਾਨਾ ਨੂੰ ਸ਼ਹਨਾਈ ਬਜਾਉਂਦੇ ਹੋਏ ਸੁਣਦਾ ਸੀ, ਰਿਆਜ਼ ਦੇ ਬਾਅਦ ਜਦੋਂ ਆਪਣੀ ਜਗ੍ਹਾ ਤੋਂ ਉੱਠ ਕੇ ਚਲੇ ਜਾਣ ਤਾਂ ਜਾ ਕੇ ਢੇਰਾਂ ਛੋਟੀਆਂ-ਵੱਡੀਆਂ ਸ਼ਹਨਾਈਆਂ ਦੀ ਭੀੜ ਵਿੱਚੋਂ ਆਪਣੇ ਨਾਨਾ ਵਾਲੀ ਸ਼ਹਨਾਈ ਲੱਭਦਾ ਅਤੇ ਇੱਕ-ਇੱਕ ਸ਼ਹਨਾਈ ਨੂੰ ਸੁੱਟ ਕੇ ਖ਼ਾਰਿਜ਼ ਕਰਦਾ ਜਾਂਦਾ, ਸੋਚਦਾ- ‘ਲੱਗਦਾ ਹੈ ਮਿੱਠੀ ਵਾਲੀ ਸ਼ਹਨਾਈ ਦਾਦਾ ਕਿਤੇ ਹੋਰ ਰੱਖਦੇ ਹਨ।’ ਜਦੋਂ ਮਾਮੂ ਅਲੀਬਖ਼ਸ਼ ਖਾਂ (ਜੋ ਉਸਤਾਦ ਵੀ ਸਨ) ਸ਼ਹਨਾਈ ਬਜਾਉਂਦੇ ਹੋਏ ਸਮ ‘ਤੇ ਆਉਣ, ਤਾਂ ਧੜ ਤੋਂ ਇੱਕ ਪੱਥਰ ਜ਼ਮੀਨ ‘ਤੇ ਮਾਰਦਾ ਸੀ। ਸਮ ‘ਤੇ ਆਉਣ ਦੀ ਤਮੀਜ਼ ਉਨ੍ਹਾਂ ਨੂੰ ਬਚਪਨ ਵਿੱਚ ਹੀ ਆ ਗਈ ਸੀ, ਮਗਰ ਬੱਚੇ ਨੂੰ ਇਹ ਨਹੀਂ ਮਾਲੂਮ ਸੀ ਕਿ ਦਾਦ ਵਾਹ ਕਰ ਕੇ ਦਿੱਤੀ ਜਾਂਦੀ ਹੈ, ਸਿਰ ਹਿਲਾ ਕੇ ਦਿੱਤੀ ਜਾਂਦੀ ਹੈ, ਪੱਥਰ ਪਟਕ ਕੇ ਨਹੀਂ। ਅਤੇ ਬਚਪਨ ਦੇ ਸਮੇਂ ਫ਼ਿਲਮਾਂ ਦੇ ਬੁਖ਼ਾਰ ਬਾਰੇ ਤਾਂ ਪੁੱਛਣਾ ਹੀ ਕੀ? ਉਸ ਸਮੇਂ ਥਰਡ ਕਲਾਸ ਲਈ ਛੇ ਪੈਸੇ ਦਾ ਟਿਕਟ ਮਿਲਦਾ ਸੀ। ਅਮੀਰੁਦੀਨ ਦੋ ਪੈਸੇ ਮਾਮੂ ਤੋਂ, ਦੋ ਪੈਸੇ ਮੌਸੀ ਤੋਂ ਅਤੇ ਦੋ ਪੈਸੇ ਨਾਨੀ ਤੋਂ ਲੈਂਦਾ ਸੀ ਫਿਰ ਘੰਟੇ ਲਾਈਨ ਵਿੱਚ ਲੱਗ ਕੇ ਟਿਕਟ ਹਾਸਲ ਕਰਦਾ ਸੀ।
ਇਧਰ ਸੁਲੋਚਨਾ ਦੀ ਨਵੀਂ ਫ਼ਿਲਮ ਸਿਨੇਮਾਘਰ ਵਿੱਚ ਆਈ ਅਤੇ ਉਧਰ ਅਮੀਰੁਦੀਨ ਆਪਣੀ ਕਮਾਈ ਲੈ ਕੇ ਚੱਲਿਆ ਫ਼ਿਲਮ ਦੇਖਣ ਜੋ ਬਾਲਾਜੀ ਮੰਦਰ ‘ਤੇ ਰੋਜ਼ ਸ਼ਹਨਾਈ ਬਜਾਉਣ ਤੋਂ ਉਸ ਨੂੰ ਮਿਲਦੀ ਸੀ। ਇੱਕ ਅਠਨੀ ਮਿਹਨਤਾਨਾ। ਉਸ ‘ਤੇ ਇਹ ਸ਼ੌਕ ਜ਼ਬਰਦਸਤ ਕਿ ਸੁਲੋਚਨਾ ਦੀ ਕੋਈ ਨਵੀਂ ਫ਼ਿਲਮ ਨਾ ਛੁੱਟੇ ਅਤੇ ਕੁਲਸੁਮ ਦੀ ਦੇਸੀ ਘੀ ਵਾਲੀ ਦੁਕਾਨ। ਉੱਥੇ ਦੀ ਸੰਗੀਤਮਈ ਕਚੌੜੀ। ਸੰਗੀਤਮਈ ਕਚੌੜੀ ਇਸ
ਤਰ੍ਹਾਂ ਕਿਉਂਕਿ ਕੁਲਸੁਮ ਜਦੋਂ ਕਲਕਲਾਉਂਦੇ ਘੀ ਵਿੱਚ ਕਚੌੜੀ ਪਾਉਂਦੀ ਸੀ, ਉਸ ਸਮੇਂ ਛੱਨ ਤੋਂ ਉੱਠਣ ਵਾਲੀ ਆਵਾਜ਼ ਵਿੱਚ ਉਨ੍ਹਾਂ ਨੂੰ ਸਾਰੇ ਆਰੋਹ-ਅਵਰੋਹ ਦਿਖ ਜਾਂਦੇ ਸਨ। ਰਾਮ ਜਾਣੇ, ਕਿੰਨਿਆਂ ਨੇ ਐਸੀ ਕਚੌੜੀ ਖਾਧੀ ਹੋਵੇਗੀ। ਮਗਰ ਇੰਨਾ ਤੈਅ ਹੈ ਕਿ ਆਪਣੇ ਖਾਂ ਸਾਹਿਬ ਰਿਆਜ਼ੀ ਅਤੇ ਸਵਾਦੀ ਦੋਵੇਂ ਰਹੇ ਹਨ ਅਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਦਾਦਾ ਦੀ ਮਿੱਠ