ਅਧਿਆਇ 02 ਸਮਰਿਤੀ

ਸ਼੍ਰੀਰਾਮ ਸ਼ਰਮਾ

ਸੰਨ 1908 ਈ. ਦੀ ਗੱਲ ਹੈ। ਦਸੰਬਰ ਦਾ ਆਖੀਰ ਜਾਂ ਜਨਵਰੀ ਦਾ ਪ੍ਰਾਰੰਭ ਹੋਵੇਗਾ। ਚਿਲ੍ਹਾ ${ }^{\prime}$ ਜਾੜ੍ਹਾ ਪੈ ਰਿਹਾ ਸੀ। ਦੋ-ਚਾਰ ਦਿਨ ਪਹਿਲਾਂ ਕੁਝ ਬੂੰਦਾ-ਬਾਂਦੀ ਹੋ ਗਈ ਸੀ, ਇਸ ਲਈ ਸ਼ੀਤ ਦੀ ਭੈਂਕਰਤਾ ਅਤੇ ਵੀ ਵਧ ਗਈ ਸੀ। ਸਾਇੰਕਾਲ ਦੇ ਸਾੜ੍ਹੇ ਤਿੰਨ ਜਾਂ ਚਾਰ ਵਜੇ ਹੋਣਗੇ। ਕਈ ਸਾਥੀਆਂ ਦੇ ਨਾਲ ਮੈਂ ਝਈਬੇਰੀ ਦੇ ਬੇਰ ਤੋੜ-ਤੋੜਕੇ ਖਾ ਰਿਹਾ ਸੀ ਕਿ ਪਿੰਡ ਦੇ ਨੇੜੇ ਤੋਂ ਇੱਕ ਆਦਮੀ ਨੇ ਜ਼ੋਰ ਨਾਲ ਪੁਕਾਰਿਆ ਕਿ ਤੁਹਾਡੇ ਭਰਾ ਬੁਲਾ ਰਹੇ ਹਨ, ਤੁਰੰਤ ਹੀ ਘਰ ਵਾਪਸ ਚਲੇ ਜਾਓ। ਮੈਂ ਘਰ ਨੂੰ ਚੱਲਣ ਲੱਗਾ। ਨਾਲ ਹੀ ਛੋਟਾ ਭਰਾ ਵੀ ਸੀ। ਭਰਾ ਸਾਹਿਬ ਦੀ ਮਾਰ ਦਾ ਡਰ ਸੀ ਇਸ ਲਈ ਸਹਿਮਿਆ ਹੋਇਆ ਚਲਿਆ ਜਾ ਰਿਹਾ ਸੀ। ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕਿਹੜਾ-ਸਾ ਕਸੂਰ ਬਣ ਪਿਆ ਹੈ। ਡਰਦੇ-ਡਰਦੇ ਘਰ ਵਿੱਚ ਵੜਿਆ। ਆਸ਼ੰਕਾ ${ }^{2}$ ਸੀ ਕਿ ਬੇਰ ਖਾਣ ਦੇ ਅਪਰਾਧ ਵਿੱਚ ਹੀ ਤਾਂ ਪੇਸ਼ੀ ਨਾ ਹੋਵੇ। ਪਰ ਆਂਗਣ ਵਿੱਚ ਭਰਾ ਸਾਹਿਬ ਨੂੰ ਪੱਤਰ ਲਿਖਦੇ ਪਾਇਆ। ਹੁਣ ਪਿੱਟਣ ਦਾ ਭਉ ਦੂਰ ਹੋਇਆ। ਸਾਨੂੰ ਦੇਖ ਕੇ ਭਰਾ ਸਾਹਿਬ ਨੇ ਕਿਹਾ-“ਇਹਨਾਂ ਪੱਤਰਾਂ ਨੂੰ ਲੈ ਜਾ ਕੇ ਮੱਖਣਪੁਰ ਡਾਕਖਾਨੇ ਵਿੱਚ ਪਾ ਆਓ। ਤੇਜ਼ੀ ਨਾਲ ਜਾਣਾ, ਜਿਸ ਨਾਲ ਸ਼ਾਮ ਦੀ ਡਾਕ ਵਿੱਚ ਚਿੱਠੀਆਂ ਨਿਕਲ ਜਾਣ। ਇਹ ਬਹੁਤ ਜ਼ਰੂਰੀ ਹਨ।"

ਜਾੜ੍ਹੇ ਦੇ ਦਿਨ ਸਨ ਹੀ, ਤਿਸ ਉੱਤੇ ਹਵਾ ਦੇ ਪ੍ਰਕੋਪ ਤੋਂ ਕੰਬ-ਕੰਬੀ ਲੱਗ ਰਹੀ ਸੀ। ਹਵਾ ਮਜ੍ਜਾ ${ }^{3}$ ਤੱਕ ਠਿਠੁਰਾ ਰਹੀ ਸੀ, ਇਸ ਲਈ ਅਸੀਂ ਕੰਨਾਂ ਨੂੰ ਧੋਤੀ ਨਾਲ ਬੰਨ੍ਹਿਆ। ਮਾਂ ਨੇ ਭੁੱਜਾਣ ਲਈ ਥੋੜ੍ਹੇ ਚਣੇ ਇੱਕ ਧੋਤੀ ਵਿੱਚ ਬੰਨ੍ਹ ਦਿੱਤੇ। ਅਸੀਂ ਦੋਵੇਂ ਭਰਾ ਆਪਣਾ-ਆਪਣਾ ਡੰਡਾ ਲੈ ਕੇ ਘਰੋਂ ਨਿਕਲ ਪਏ। ਉਸ ਸਮੇਂ ਉਸ ਬਬੂਲ ਦੇ ਡੰਡੇ ਤੋਂ ਜਿੰਨਾ ਮੋਹ ਸੀ, ਉਤਨਾ ਇਸ ਉਮਰ ਵਿੱਚ ਰਾਈਫਲ ਤੋਂ ਨਹੀਂ। ਮੇਰਾ ਡੰਡਾ ਅਨੇਕ ਸੱਪਾਂ ਲਈ ਨਾਰਾਇਣ-ਵਾਹਨ ਹੋ ਚੁੱਕਾ

  1. ਕੜ੍ਹਕ ਸਰਦੀ 2. ਡਰ 3. ਹੱਡੀ ਦੇ ਅੰਦਰ ਭਰਿਆ ਮੁਲਾਇਮ ਪਦਾਰਥ 4. ਭੁਨਵਾਉਣਾ

ਸੀ। ਮੱਖਣਪੁਰ ਦੇ ਸਕੂਲ ਅਤੇ ਪਿੰਡ ਦੇ ਵਿਚਕਾਰ ਪੈਣ ਵਾਲੇ ਆਮ ਦੇ ਰੁੱਖਾਂ ਤੋਂ ਪ੍ਰਤੀਸਾਲ ਉਸ ਨਾਲ ਆਮ ਝੁਰੇ ${ }^{1}$ ਜਾਂਦੇ ਸਨ। ਇਸ ਕਾਰਨ ਉਹ ਮੂਕ ਡੰਡਾ ਸਜੀਵ-ਜਿਹਾ ਪ੍ਰਤੀਤ ਹੁੰਦਾ ਸੀ। ਪ੍ਰਸੰਨਵਦਨ ${ }^{2}$ ਅਸੀਂ ਦੋਵੇਂ ਮੱਖਣਪੁਰ ਦੀ ਓਰ ਤੇਜ਼ੀ ਨਾਲ ਵਧਣ ਲੱਗੇ। ਚਿੱਠੀਆਂ ਨੂੰ ਮੈਂ ਟੋਪੀ ਵਿੱਚ ਰੱਖ ਲਿਆ, ਕਿਉਂਕਿ ਕੁਰਤੇ ਵਿੱਚ ਜੇਬਾਂ ਨਹੀਂ ਸਨ।

ਅਸੀਂ ਦੋਵੇਂ ਉਛਲਦੇ-ਕੁਦਦੇ, ਇੱਕ ਹੀ ਸਾਹ ਵਿੱਚ ਪਿੰਡ ਤੋਂ ਚਾਰ ਫਰਲਾਂਗ ਦੂਰ ਉਸ ਕੂਏਂ ਦੇ ਕੋਲ ਆ ਗਏ ਜਿਸ ਵਿੱਚ ਇੱਕ ਅਤਿ ਭੈਂਕਰ ਕਾਲਾ ਸੱਪ ਪਿਆ ਹੋਇਆ ਸੀ। ਕੂਆਂ ਕੱਚਾ ਸੀ, ਅਤੇ ਚੌਬੀਹ ਹੱਥ ਡੂੰਘਾ ਸੀ। ਉਸ ਵਿੱਚ ਪਾਣੀ ਨਹੀਂ ਸੀ। ਉਸ ਵਿੱਚ ਨਾ ਜਾਣੇ ਸੱਪ ਕਿਵੇਂ ਡਿੱਗ ਗਿਆ ਸੀ? ਕਾਰਨ ਕੁਝ ਵੀ ਹੋਵੇ, ਸਾਡਾ ਉਸ ਦੇ ਕੂਏਂ ਵਿੱਚ ਹੋਣ ਦਾ ਗਿਆਨ ਕੇਵਲ ਦੋ ਮਹੀਨਿਆਂ ਦਾ ਸੀ। ਬੱਚੇ ਨਟਖਟ ਹੁੰਦੇ ਹੀ ਹਨ। ਮੱਖਣਪੁਰ ਪੜ੍ਹਨ ਜਾਣ ਵਾਲੀ ਸਾਡੀ ਟੋਲੀ ਪੂਰੀ ਬਾਨਰ ਟੋਲੀ ਸੀ। ਇੱਕ ਦਿਨ ਅਸੀਂ ਲੋਕ ਸਕੂਲ ਤੋਂ ਵਾਪਸ ਆ ਰਹੇ ਸਾਂ ਕਿ ਸਾਨੂੰ ਕੂਏਂ ਵਿੱਚ ਉਝਕਣ ਦੀ ਸੂਝੀ। ਸਭ ਤੋਂ ਪਹਿਲਾਂ ਉਝਕਣ ਵਾਲਾ ਮੈਂ ਹੀ ਸੀ। ਕੂਏਂ ਵਿੱਚ ਝਾਕ ਕੇ ਇੱਕ ਢੇਲਾ ਸੁੱਟਿਆ ਕਿ ਉਸ ਦੀ ਆਵਾਜ਼ ਕਿਵੇਂ ਹੁੰਦੀ ਹੈ। ਉਸ ਦੇ ਸੁਣਨ ਤੋਂ ਬਾਅਦ ਆਪਣੀ ਬੋਲੀ ਦੀ ਪ੍ਰਤਿਧੁਨੀ ਸੁਣਨ ਦੀ ਇੱਛਾ ਸੀ, ਪਰ ਕੂਏਂ ਵਿੱਚ ਜਿਉਂਹੀ ਢੇਲਾ ਡਿੱਗਾ, ਤਿਉਂਹੀ ਇੱਕ ਫੁਸਕਾਰ ਸੁਣਾਈ ਪਈ। ਕੂਏਂ ਦੇ ਕਿਨਾਰੇ ਖੜ੍ਹੇ ਹੋਏ ਅਸੀਂ ਸਾਰੇ ਬਾਲਕ ਪਹਿਲਾਂ ਤਾਂ ਉਸ ਫੁਸਕਾਰ ਤੋਂ ਐਵੇਂ ਚਕਿਤ ਹੋ ਗਏ ਜਿਵੇਂ ਕਿਲੋਲਾਂ ਕਰਦਾ ਹੋਇਆ ਮਿਰਗ-ਸਮੂਹ ਅਤਿ ਸਮੀਪ ਦੇ ਕੁੱਤੇ ਦੀ ਭੌਂਕ ਤੋਂ ਚਕਿਤ ਹੋ ਜਾਂਦਾ ਹੈ। ਉਸ ਦੇ ਉਪਰੰਤ ਸਾਰਿਆਂ ਨੇ ਉਛਲ-ਉਛਲ ਕੇ ਇੱਕ-ਇੱਕ ਢੇਲਾ ਸੁੱਟਿਆ ਅਤੇ ਕੂਏਂ ਤੋਂ ਆਉਣ ਵਾਲੀ ਕ੍ਰੋਧਪੂਰਨ ਫੁਸਕਾਰ ਉੱਤੇ ਕਹਕਹੇ ਲਗਾਏ।

ਪਿੰਡ ਤੋਂ ਮੱਖਣਪੁਰ ਜਾਂਦੇ ਅਤੇ ਮੱਖਣਪੁਰ ਤੋਂ ਵਾਪਸ ਆਉਂਦੇ ਸਮੇਂ ਪ੍ਰਾਯਃ ਪ੍ਰਤੀਦਿਨ ਹੀ ਕੂਏਂ ਵਿੱਚ ਢੇਲੇ ਸੁੱਟੇ ਜਾਂਦੇ ਸਨ। ਮੈਂ ਤਾਂ ਅੱਗੇ ਭੱਜ ਕੇ ਆ ਜਾਂਦਾ ਸੀ ਅਤੇ ਟੋਪੀ ਨੂੰ ਇੱਕ ਹੱਥ ਨਾਲ ਫੜ ਕੇ ਦੂਜੇ ਹੱਥ ਨਾਲ ਢੇਲਾ ਸੁੱਟਦਾ ਸੀ। ਇਹ ਰੋਜ਼ਾਨਾ ਦੀ ਆਦਤ-ਜਿਹੀ ਹੋ ਗਈ ਸੀ। ਸੱਪ ਤੋਂ ਫੁਸਕਾਰ ਕਰਵਾ ਲੈਣਾ ਮੈਂ ਉਸ ਸਮੇਂ ਵੱਡਾ ਕੰਮ ਸਮਝਦਾ ਸੀ। ਇਸ ਲਈ ਜਿਵੇਂ ਹੀ ਅਸੀਂ ਦੋਵੇਂ ਉਸ ਕੂਏਂ ਦੀ ਓਰ ਤੋਂ ਨਿਕਲੇ, ਕੂਏਂ ਵਿੱਚ ਢੇਲਾ ਸੁੱਟ ਕੇ ਫੁਸਕਾਰ ਸੁਣਨ ਦੀ ਪ੍ਰਵਿਰਤੀ ${ }^{6}$ ਜਾਗਰਤ ਹੋ ਗਈ। ਮੈਂ ਕੂਏਂ ਦੀ ਓਰ ਵਧਿਆ। ਛੋਟਾ ਭਰਾ ਮੇਰੇ ਪਿੱਛੇ ਐਵੇਂ ਹੋ ਲਿਆ ਜਿਵੇਂ ਵੱਡੇ

  1. ਤੋੜਨਾ 2. ਪ੍ਰਸੰਨ ਚਿਹਰਾ 3. ਉਚਕਣਾ, ਪੰਜੇ ਦੇ ਬਲ ਉਚਕ ਕੇ ਝਾਕਣਾ 4. ਕਿਸੇ ਸ਼ਬਦ ਦੇ ਉਪਰੰਤ ਸੁਣਾਈ ਪੈਣ ਵਾਲਾ ਉਸੀ ਤੋਂ ਉਤਪੰਨ ਸ਼ਬਦ, ਗੂੰਜ 5 . ਕ੍ਰੀਡ਼ਾ 6 . ਮਨ ਦਾ ਕਿਸੇ ਵਿਸ਼ੇ ਦੀ ਓਰ ਝੁਕਾਅ

ਮਿਰਗਸ਼ਾਵਕ ${ }^{1}$ ਦੇ ਪਿੱਛੇ ਛੋਟਾ ਮਿਰਗਸ਼ਾਵਕ ਹੋ ਲੈਂਦਾ ਹੈ। ਕੂਏਂ ਦੇ ਕਿਨਾਰੇ ਤੋਂ ਇੱਕ ਢੇਲਾ ਚੁੱਕਿਆ ਅਤੇ ਉਛਲ ਕੇ ਇੱਕ ਹੱਥ ਨਾਲ ਟੋਪੀ ਉਤਾਰਦੇ ਹੋਏ ਸੱਪ ਉੱਤੇ ਢੇਲਾ ਡਿੱਗਾ ਦਿੱਤਾ, ਪਰ ਮੇਰੇ ਉੱਤੇ ਤਾਂ ਬਿਜਲੀ-ਜਿਹੀ ਡਿੱਗ ਪਈ। ਸੱਪ ਨੇ ਫੁਸਕਾਰ ਮਾਰੀ ਜਾਂ ਨਹੀਂ, ਢੇਲਾ ਉਸ ਨੂੰ ਲੱਗਾ ਜਾਂ ਨਹੀਂ ਇਹ ਗੱਲ ਹੁਣ ਤੱਕ ਸਮਰਣ ਨਹੀਂ। ਟੋਪੀ ਦੇ ਹੱਥ ਵਿੱਚ ਲੈਂਦੇ ਹੀ ਤਿੰਨਾਂ ਚਿੱਠੀਆਂ ਚੱਕਰ ਕੱਟਦੀਆਂ ਹੋਈਆਂ ਕੂਏਂ ਵਿੱਚ ਡਿੱਗ ਰਹੀਆਂ ਸਨ। ਅਕਸਮਾਤ ਜਿਵੇਂ ਘਾਹ ਚਰਦੇ ਹੋਏ ਹਿਰਨ ਦੀ ਆਤਮਾ ਗੋਲੀ ਤੋਂ ਹੱਤ ਹੋਣ ਉੱਤੇ ਨਿਕਲ ਜਾਂਦੀ ਹੈ ਅਤੇ ਉਹ ਤੜਪਦਾ ਰਹਿ ਜਾਂਦਾ ਹੈ, ਉਸੇ ਭਾਂਤ ਉਹ ਚਿੱਠੀਆਂ ਕੀ ਟੋਪੀ ਤੋਂ ਨਿਕਲ ਗਈਆਂ, ਮੇਰੀ ਤਾਂ ਜਾਨ ਨਿਕਲ ਗਈ। ਉਹਨਾਂ ਦੇ ਡਿੱਗਦੇ ਹੀ ਮੈਂ ਉਹਨਾਂ ਨੂੰ ਫੜਨ ਲਈ ਇੱਕ ਝਪਟਾ ਵੀ ਮਾਰਿਆ; ਠੀਕ ਉਵੇਂ ਜਿਵੇਂ ਘਾਇਲ ਸ਼ੇਰ ਸ਼ਿਕਾਰੀ ਨੂੰ ਰੁੱਖ ਉੱਤੇ ਚੜ੍ਹਦੇ ਦੇਖ ਉਸ ਉੱਤੇ ਹਮਲਾ ਕਰਦਾ ਹੈ। ਪਰ ਉਹ ਤਾਂ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਸਨ। ਉਹਨਾਂ ਨੂੰ ਫੜਨ ਦੀ ਘਬਰਾਹਟ ਵਿੱਚ ਮੈਂ ਆਪਣੇ ਆਪ ਨੂੰ ਝਟਕੇ ਦੇ ਕਾਰਨ ਕੂਏਂ ਵਿੱਚ ਡਿੱਗ ਗਿਆ ਹੁੰਦਾ।

ਕੂਏਂ ਦੀ ਪਾਟ ਉੱਤੇ ਬੈਠੇ ਅਸੀਂ ਰੋ ਰਹੇ ਸਾਂ-ਛੋਟਾ ਭਰਾ ਢਾਢਾਂ ਮਾਰ ਕੇ ਅਤੇ ਮੈਂ ਚੁੱਪ-ਚਾਪ ਅੱਖਾਂ ਡਬਡਬਾ ਕੇ। ਪਤੀਲੀ ਵਿੱਚ ਉਫ਼ਾਨ ਆਉਣ ਤੋਂ ਢੱਕਣ ਉੱਪਰ ਉੱਠ ਜਾਂਦਾ ਹੈ ਅਤੇ ਪਾਣੀ ਬਾਹਰ ਟਪਕ ਜਾਂਦਾ ਹੈ। ਨਿਰਾਸ਼ਾ, ਪਿੱਟਣ ਦੇ ਭਉ ਅਤੇ ਉਦਵੇਗ ${ }^{3}$ ਤੋਂ ਰੋਣ ਦਾ ਉਫ਼ਾਨ ਆਉਂਦਾ ਸੀ। ਪਲਕਾਂ ਦੇ ਢੱਕਣ ਅੰਦਰੂਨੀ ਭਾਵਾਂ ਨੂੰ ਰੋਕਣ ਦਾ ਪ੍ਰਯਤਨ ਕਰਦੇ ਸਨ, ਪਰ ਕਪੋਲਾਂ ਉੱਤੇ ਅੱਥਰੂ ਢੁੱਲਕ ਹੀ ਜਾਂਦੇ ਸਨ। ਮਾਂ ਦੀ ਗੋਦ ਦੀ ਯਾਦ ਆਉਂਦੀ ਸੀ। ਜੀ ਚਾਹੁੰਦਾ ਸੀ ਕਿ ਮਾਂ ਆ ਕੇ ਛਾਤੀ ਨਾਲ ਲਾ ਲਵੇ ਅਤੇ ਲਾਡ-ਪਿਆਰ ਕਰ ਕੇ ਕਹਿ ਦੇਵੇ ਕਿ ਕੋਈ ਗੱਲ ਨਹੀਂ, ਚਿੱਠੀਆਂ ਫਿਰ ਲਿਖ ਲਈਆਂ ਜਾਣਗੀਆਂ। ਤਬੀਅਤ ਕਰਦੀ ਸੀ ਕਿ ਕੂਏਂ ਵਿੱਚ ਬਹੁਤ-ਸਾਰੀ ਮਿੱਟੀ ਪਾ ਦਿੱਤੀ ਜਾਵੇ ਅਤੇ ਘਰ ਜਾ ਕੇ ਕਹਿ ਦਿੱਤਾ ਜਾਵੇ ਕਿ ਚਿੱਠੀ ਪਾ ਆਏ, ਪਰ ਉਸ ਸਮੇਂ ਮੈਂ ਝੂਠ ਬੋਲਣਾ ਜਾਣਦਾ ਹੀ ਨਹੀਂ ਸੀ। ਘਰ ਵਾਪਸ ਆ ਕੇ ਸੱਚ ਬੋਲਣ ਉੱਤੇ ਰੂੰ ਵਰਗੀ ਧੁਣਾਈ ਹੁੰਦੀ। ਮਾਰ ਦੇ ਖਿਆਲ ਤੋਂ ਸਰੀਰ ਹੀ ਨਹੀਂ ਮਨ ਵੀ ਕੰਬ ਜਾਂਦਾ ਸੀ। ਸੱਚ ਬੋਲ ਕੇ ਪਿੱਟਣ ਦੇ ਭਵਿੱਖੀ ਭਉ ਅਤੇ ਝੂਠ ਬੋਲ ਕੇ ਚਿੱਠੀਆਂ ਦੇ ਨਾ ਪਹੁੰਚਣ ਦੀ ਜ਼ਿੰਮੇਵਾਰੀ ਦੇ ਬੋਝ ਤੋਂ ਦੱਬਿਆ ਮੈਂ ਬੈਠਾ ਸਿਸਕ ਰਿਹਾ ਸੀ। ਇਸੇ ਸੋਚ-ਵਿਚਾਰ ਵਿੱਚ ਪੰਦਰਾਂ ਮਿੰਟ ਹੋਣ ਨੂੰ ਆਏ। ਦੇਰ ਹੋ ਰਹੀ ਸੀ, ਅਤੇ ਉਧਰ ਦਿਨ ਦਾ ਬੁੱਢਾਪਾ ਵਧਦਾ ਜਾ ਰਿਹਾ ਸੀ। ਕਿਤੇ ਭੱਜ ਜਾਣ ਨੂੰ ਤਬੀਅਤ ਕਰਦੀ ਸੀ, ਪਰ ਪਿੱਟਣ ਦਾ ਭਉ ਅਤੇ ਜ਼ਿੰਮੇਵਾਰੀ ਦੀ ਦੁਧਾਰੀ ${ }^{4}$ ਤਲਵਾਰ ਕਲੇਜੇ ਉੱਤੇ ਫਿਰ ਰਹੀ ਸੀ।

  1. ਹਿਰਨ ਦਾ ਬੱਚਾ 2. ਜ਼ਾਰ-ਜ਼ਾਰ ਤੋਂ ਰੋਣਾ 3. ਬੇਚੈਨੀ, ਘਬਰਾਹਟ 4. ਦੋਵੇਂ ਪਾਸਿਓਂ ਧਾਰ ਵਾਲੀ, ਦੋ ਧਾਰਾਂ ਵਾਲੀ

ਦ੍ਰਿੜ੍ਹ ਸੰਕਲਪ ਤੋਂ ਦੁਵਿਧਾ ਦੀਆਂ ਬੇੜੀਆਂ ਕੱਟ ਜਾਂਦੀਆਂ ਹਨ। ਮੇਰੀ ਦੁਵਿਧਾ ਵੀ ਦੂਰ ਹੋ ਗਈ। ਕੂਏਂ ਵਿੱਚ ਵੜ ਕੇ ਚਿੱਠੀਆਂ ਨੂੰ ਕੱਢਣ ਦਾ ਨਿਸ਼ਚਾ ਕੀਤਾ। ਕਿੰਨਾ ਭੈਂਕਰ ਨਿਰਣਾ ਸੀ! ਪਰ ਜੋ ਮਰਨ ਨੂੰ ਤਿਆਰ ਹੋਵੇ, ਉਸ ਨੂੰ ਕੀ? ਮੂਰਖਤਾ ਅਥਵਾ ਬੁੱਧਿਮੱਤਾ ਤੋਂ ਕਿਸੇ ਕੰਮ ਨੂੰ ਕਰਨ ਲਈ ਕੋਈ ਮੌਤ ਦਾ ਮਾਰਗ ਹੀ ਸਵੀਕਾਰ ਕਰ ਲਵੇ, ਅਤੇ ਉਹ ਵੀ ਜਾਣ-ਬੁੱਝ ਕੇ, ਤਾਂ ਫਿਰ ਉਹ ਇਕੱਲਾ ਸੰਸਾਰ ਨਾਲ ਭਿੜਨ ਨੂੰ ਤਿਆਰ ਹੋ ਜਾਂਦਾ ਹੈ। ਅਤੇ ਫਲ? ਉਸ ਨੂੰ ਫਲ ਦੀ ਕੀ ਚਿੰਤਾ। ਫਲ ਤਾਂ ਕਿਸੇ ਦੂਜੀ ਸ਼ਕਤੀ ਉੱਤੇ ਨਿਰਭਰ ਹੈ। ਉਸ ਸਮੇਂ ਚਿੱਠੀਆਂ ਕੱਢਣ ਲਈ ਮੈਂ ਵਿਸ਼ਧਰ ਨਾਲ ਭਿੜਨ ਨੂੰ ਤਿਆਰ ਹੋ ਗਿਆ। ਪਾਸਾ ਸੁੱਟ ਦਿੱਤਾ ਸੀ। ਮੌਤ ਦਾ ਆਲਿੰਗਨ ਹੋਵੇ ਅਥਵਾ ਸੱਪ ਤੋਂ ਬਚ ਕੇ ਦੂਜਾ ਜਨਮ-ਇਸ ਦੀ ਕੋਈ ਚਿੰਤਾ ਨਹੀਂ ਸੀ। ਪਰ ਵਿਸ਼ਵਾਸ ਇਹ ਸੀ ਕਿ ਡੰਡੇ ਨਾਲ ਸੱਪ ਨੂੰ ਪਹਿਲਾਂ ਮਾਰ ਦਿਆਂਗਾ, ਤਦ ਫਿਰ ਚਿੱਠੀਆਂ ਚੁੱਕ ਲਵਾਂਗਾ। ਬਸ ਇਸੇ ਦ੍ਰਿੜ੍ਹ ਵਿਸ਼ਵਾਸ ਦੇ ਬੂਤੇ ਉੱਤੇ ਮੈਂ ਕੂਏਂ ਵਿੱਚ ਵੜਨ ਦੀ ਠਾਨੀ।

ਛੋਟਾ ਭਰਾ ਰੋਂਦਾ ਸੀ ਅਤੇ ਉਸ ਦੇ ਰੋਣ ਦਾ ਤਾਤਪਰਯ ਸੀ ਕਿ ਮੇਰੀ ਮੌਤ ਮੈਨੂੰ ਹੇਠਾਂ ਬੁਲਾ ਰਹੀ ਹੈ, ਯਦਪਿ ਉਹ ਸ਼ਬਦਾਂ ਨਾਲ ਨਹੀਂ ਕਹਿੰਦਾ ਸੀ। ਵਾਸਤਵ ਵਿੱਚ ਮੌਤ ਸਜੀਵ ਅਤੇ ਨੰਗੇ ਰੂਪ ਵਿੱਚ ਕੂਏਂ ਵਿੱਚ ਬੈਠੀ ਸੀ, ਪਰ ਉਸ ਨੰਗੀ ਮੌਤ ਨਾਲ ਮੁੱਠਭੇੜ ਲਈ ਮੈਨੂੰ ਵੀ ਨੰਗਾ ਹੋਣਾ ਪਿਆ। ਛੋਟਾ ਭਰਾ ਵੀ ਨੰਗਾ ਹੋਇਆ। ਇੱਕ ਧੋਤੀ ਮੇਰੀ, ਇੱਕ ਛੋਟੇ ਭਰਾ ਦੀ, ਇੱਕ ਚਣੇ ਵਾਲੀ, ਦੋ ਕੰਨਾਂ ਤੋਂ ਬੰਨ੍ਹੀਆਂ ਹੋਈਆਂ ਧੋਤੀਆਂ-ਪੰਜ ਧੋਤੀਆਂ ਅਤੇ ਕੁਝ ਰੱਸੀ ਮਿਲਾ ਕੇ ਕੂਏਂ ਦੀ ਡੂੰਘਾਈ ਲਈ ਕਾਫ਼ੀ ਹੋਈਆਂ। ਅਸੀਂ ਲੋਕਾਂ ਨੇ ਧੋਤੀਆਂ ਇੱਕ-ਦੂਜੀ ਨਾਲ ਬੰਨ੍ਹੀਆਂ ਅਤੇ ਖੂਬ ਖਿੱਚ-ਖਿੱਚ ਕੇ ਅਜ਼ਮਾ ਲਿਆ ਕਿ ਗੰਢਾਂ ਕੜ੍ਹੀਆਂ ਹਨ ਜਾਂ ਨਹੀਂ। ਆਪਣੀ ਓਰ ਤੋਂ ਕੋਈ ਧੋਖੇ ਦਾ ਕੰਮ ਨਾ ਰੱਖਿਆ। ਧੋਤੀ ਦੇ ਇੱਕ ਸਿਰੇ ਉੱਤੇ ਡੰਡਾ ਬੰਨ੍ਹਿਆ ਅਤੇ ਉਸ ਨੂੰ ਕੂਏਂ ਵਿੱਚ ਪਾ ਦਿੱਤਾ। ਦੂਜੇ ਸਿਰੇ ਨੂੰ ਡੇਂਗ (ਉਹ ਲੱਕੜੀ ਜਿਸ ਉੱਤੇ ਚਰਸ-ਪੁਰ ਟਿਕਦਾ ਹੈ) ਦੇ ਚਾਰੇ ਪਾਸੇ ਇੱਕ ਚੱਕਰ ਦੇ ਕੇ ਅਤੇ ਇੱਕ ਗੰਢ ਲਾ ਕੇ ਛੋਟੇ ਭਰਾ ਨੂੰ ਦੇ ਦਿੱਤਾ। ਛੋਟਾ ਭਰਾ ਕੇਵਲ ਅੱਠ ਵਰ੍ਹਿਆਂ ਦਾ ਸੀ, ਇਸ ਲਈ ਹੀ ਧੋਤੀ ਨੂੰ ਡੇਂਗ ਨਾਲ ਕੜ੍ਹੀ ਕਰ ਕੇ ਬੰਨ੍ਹ ਦਿੱਤਾ ਅਤੇ ਤਦ ਉਸ ਨੂੰ ਖੂਬ ਮਜ਼ਬੂਤੀ ਨਾਲ ਫੜਨ ਲਈ ਕਿਹਾ। ਮੈਂ ਕੂਏਂ ਵਿੱਚ ਧੋਤੀ ਦੇ ਸਹਾਰੇ ਵੜਨ ਲੱਗਾ। ਛੋਟਾ ਭਰਾ ਰੋਣ ਲੱਗਾ। ਮੈਂ ਉਸ ਨੂੰ ਆਸ਼ਵਾਸਨ ${ }^{1}$ ਦਿਵਾਇਆ ਕਿ ਮੈਂ ਕੂਏਂ ਦੇ ਹੇਠਾਂ ਪਹੁੰਚਦੇ ਹੀ ਸੱਪ ਨੂੰ ਮਾਰ ਦਿਆਂਗਾ ਅਤੇ ਮੇਰਾ ਵਿਸ਼ਵਾਸ ਵੀ ਐਵੇਂ ਹੀ ਸੀ। ਕਾਰਨ ਇਹ ਸੀ ਕਿ ਇਸ ਤੋਂ ਪਹਿਲਾਂ ਮੈਂ ਅਨੇਕ ਸੱਪ ਮਾਰੇ

  1. ਭਰੋਸਾ, ਦਿਲਾਸਾ

ਸਨ। ਇਸ ਲਈ ਕੂਏਂ ਵਿੱਚ ਵੜਦੇ ਸਮੇਂ ਮੈਨੂੰ ਸੱਪ ਦਾ ਤਨਿਕ ਵੀ ਭਉ ਨਹੀਂ ਸੀ। ਉਸ ਨੂੰ ਮਾਰਨਾ ਮੈਂ ਖੱਬੇ ਹੱਥ ਦਾ ਖੇਡ ਸਮਝਦਾ ਸੀ।

ਕੂਏਂ ਦੇ ਧਰਾਤਲ ਤੋਂ ਜਦੋਂ ਚਾਰ-ਪੰਜ ਗਜ਼ ਰਿਹਾ ਹੋਵਾਂਗਾ, ਤਦ ਧਿਆਨ ਨਾਲ ਹੇਠਾਂ ਨੂੰ ਦੇਖਿਆ। ਅਕਲ ਚਕਰਾ ਗਈ। ਸੱਪ ਫਨ ਫੈਲਾਏ ਧਰਾਤਲ ਤੋਂ ਇੱਕ ਹੱਥ ਉੱਪਰ ਉੱਠਿਆ ਹੋਇਆ ਲਹਿਰਾ ਰਿਹਾ ਸੀ। ਪੂਛ ਅਤੇ ਪੂਛ ਦੇ ਸਮੀਪ ਦਾ ਭਾਗ ਧਰਤੀ ਉੱਤੇ ਸੀ, ਅੱਧਾ ਅਗਰ ਭਾਗ ਉੱਪਰ ਉੱਠਿਆ ਹੋਇਆ ਮੇਰੀ ਪ੍ਰਤੀਕਸ਼ਾ ਕਰ ਰਿਹਾ ਸੀ। ਹੇਠਾਂ ਡੰਡਾ ਬੰਨ੍ਹਿਆ ਹੋਇਆ ਸੀ, ਮੇਰੇ ਉਤਰਨ ਦੀ ਗਤੀ ਤੋਂ ਜੋ ਇਧਰ-ਉਧਰ ਹਿਲਦਾ ਸੀ। ਉਸੇ ਦੇ ਕਾਰਨ ਸ਼ਾਇਦ ਮੈਨੂੰ ਉਤਰਦੇ ਦੇਖ ਸੱਪ ਘਾਤਕ ${ }^{1}$ ਚੋਟ ਦੇ ਆਸਣ ਉੱਤੇ ਬੈਠਾ ਸੀ। ਸੱਪੇਰਾ ਜਿਵੇਂ ਬੀਨ ਵਜਾ ਕੇ ਕਾਲੇ ਸੱਪ ਨੂੰ ਖਿਲਾਉਂਦਾ ਹੈ ਅਤੇ ਸੱਪ ਕ੍ਰੋਧਿਤ ਹੋ ਫਨ ਫੈਲਾ ਕੇ ਖੜ੍ਹਾ ਹੁੰਦਾ ਅਤੇ ਫੁੰਕਾਰ ਮਾਰ ਕੇ ਚੋਟ ਕਰਦਾ ਹੈ, ਠੀਕ ਉਸੇ ਪ੍ਰਕਾਰ ਸੱਪ ਤਿਆਰ ਸੀ। ਉਸ ਦਾ ਪ੍ਰਤੀਵੰਦੀ ${ }^{2}$-ਮੈਂ-ਉਸ ਤੋਂ ਕੁਝ ਹੱਥ ਉੱਪਰ ਧੋਤੀ ਫੜੀ ਲਟਕ ਰਿਹਾ ਸੀ। ਧੋਤੀ ਡੇਂਗ ਨਾਲ ਬੰਨ੍ਹੀ ਹੋਣ ਦੇ ਕਾਰਨ ਕੂਏਂ ਦੇ ਵਿਚਕਾਰ-ਵਿਚਕਾਰ ਲਟਕ ਰਹੀ ਸੀ ਅਤੇ ਮੈਨੂੰ ਕੂਏਂ ਦੇ ਧਰਾਤਲ ਦੀ ਪਰਿਧੀ ਦੇ ਵਿਚਕਾਰ-ਵਿਚਕਾਰ ਹੀ ਉਤਰਨਾ ਸੀ। ਇਸ ਦੇ ਮਾਨੇ ਸਨ ਸੱਪ ਤੋਂ ਡੇਢ-ਦੋ ਫੁੱਟ-ਗਜ਼ ਨਹੀਂ-ਦੀ ਦੂਰੀ ਉੱਤੇ ਪੈਰ ਰੱਖਣਾ, ਅਤੇ ਇਤਨੀ ਦੂਰੀ ਉੱਤੇ ਸੱਪ ਪੈਰ ਰੱਖਦੇ ਹੀ ਚੋਟ ਕਰਦਾ। ਸਮਰਣ ਰਹੇ, ਕੱਚੇ ਕੂਏਂ ਦਾ ਵਿਆਸ ਬਹੁਤ ਘੱਟ ਹੁੰਦਾ ਹੈ। ਹੇਠਾਂ ਤਾਂ ਉਹ ਡੇਢ ਗਜ਼ ਤੋਂ ਅਧਿਕ ਹੁੰਦਾ ਹੀ ਨਹੀਂ। ਐਸੀ ਦਸ਼ਾ ਵਿੱਚ ਕੂਏਂ ਵਿੱਚ ਮੈਂ ਸੱਪ ਤੋਂ ਅਧਿਕ-ਤੋਂ-ਅਧਿਕ ਚਾਰ ਫੁੱਟ ਦੀ ਦੂਰੀ ਉੱਤੇ ਰਹਿ ਸਕਦਾ ਸੀ, ਉਹ ਵੀ ਉਸ ਦਸ਼ਾ ਵਿੱਚ ਜਦੋਂ ਸੱਪ ਮੈਨੂੰ ਤੋਂ ਦੂਰ ਰਹਿਣ ਦਾ ਪ੍ਰਯਤਨ ਕਰਦਾ, ਪਰ ਉਤਰਨਾ ਤਾਂ ਸੀ ਕੂਏਂ ਦੇ ਵਿਚਕਾਰ, ਕਿਉਂਕਿ ਮੇਰਾ ਸਾਧਨ ਵਿਚਕਾਰ-ਵਿਚਕਾਰ ਲਟਕ ਰਿਹਾ ਸੀ। ਉੱਪਰ ਤੋਂ ਲਟਕ ਕੇ ਤਾਂ ਸੱਪ ਨਹੀਂ ਮਾਰਿਆ ਜਾ ਸਕਦਾ ਸੀ। ਉਤਰਨਾ ਤਾਂ ਸੀ ਹੀ। ਥਕਾਵਟ ਤੋਂ ਉੱਪਰ ਚੜ੍ਹ ਵੀ ਨਹੀਂ ਸਕਦਾ ਸੀ। ਹੁਣ ਤੱਕ ਆਪਣੇ ਪ੍ਰਤੀਵੰਦੀ ਨੂੰ ਪਿੱਠ ਦਿਖਾਉਣ ਦਾ ਨਿਸ਼ਚਾ ਨਹੀਂ ਕੀਤਾ ਸੀ। ਜੇਕਰ ਐਵੇਂ ਕਰਦਾ ਵੀ ਤਾਂ ਕੂਏਂ ਦੇ ਧਰਾਤਲ ਉੱਤੇ ਉਤਰੇ ਬਿਨਾਂ ਕੀ ਮੈਂ ਉੱਪਰ ਚੜ੍ਹ ਸਕਦਾ ਸੀ-ਧੀਰੇ-ਧੀਰੇ ਉਤਰਨ ਲੱਗਾ। ਇੱਕ-ਇੱਕ ਇੰਚ ਜਿਉਂ-ਜਿਉਂ ਮੈਂ ਹੇਠਾਂ ਉਤਰਦਾ ਜਾਂਦਾ ਸੀ, ਤਿਉਂ-ਤਿਉਂ ਮੇਰੀ ਏਕਗ੍ਰਚਿਤਤਾ ${ }^{3}$ ਵਧਦੀ ਜਾਂਦੀ ਸੀ। ਮੈਨੂੰ ਇੱਕ ਸੂਝ ${ }^{4}$ ਸੂਝੀ। ਦੋਵੇਂ ਹੱਥਾਂ ਨਾਲ ਧੋਤੀ ਫੜੀ ਹੋਈ ਮੈਂ ਆਪਣੇ ਪੈਰ ਕੂਏਂ ਦੀ ਬਗਲ ਵਿੱਚ ਲਾ ਦਿੱਤੇ। ਦੀਵਾਰ ਤੋਂ ਪੈਰ ਲਾਉਣ ਤੇ ਹੀ ਕੁਝ ਮਿੱਟੀ

  1. ਜੋ ਨੁਕਸਾਨ ਪਹੁੰਚਾਵੇ, ਘਾਤ ਕਰਨ ਵਾਲਾ 2. ਵਿਰੋਧੀ, ਸ਼ਤਰੂ 3. ਸਥਿਰਚਿਤ, ਧਿਆਨ 4. ਤਰੀਕਾ, ਉਪਾਅ

ਹੇਠਾਂ ਡਿੱਗੀ ਅਤੇ ਸੱਪ ਨੇ ਫੂ ਕਰ ਕੇ ਉਸ ਉੱਤੇ ਮੂੰਹ ਮਾਰਿਆ। ਮੇਰੇ ਪੈਰ ਵੀ ਦੀਵਾਰ ਤੋਂ ਹਟ ਗਏ, ਅਤੇ ਮੇਰੀਆਂ ਟਾਂਗਾਂ ਕਮਰ ਤੋਂ ਸਮਕੋਣ ਬਣਾਉਂਦੀਆਂ ਹੋਈਆਂ ਲਟਕਦੀਆਂ ਰਹੀਆਂ, ਪਰ ਇਸ ਤੋਂ ਸੱਪ ਤੋਂ ਦੂਰੀ ਅਤੇ ਕੂਏਂ ਦੀ ਪਰਿਧੀ ਉੱਤੇ ਉਤਰਨ ਦਾ ਢੰਗ ਮਾਲੂਮ ਹੋ ਗਿਆ। ਤਨਿਕ ਝੂਲ ਕੇ ਮੈਂ ਆਪਣੇ ਪੈਰ ਕੂਏਂ ਦੀ ਬਗਲ ਨਾਲ ਸਟਾਏ, ਅਤੇ ਕੁਝ ਧੱਕੇ ਦੇ ਨਾਲ ਆਪਣੇ ਪ੍ਰਤੀਵੰ