ਅਧਿਆਇ 04 ਵਿਗਿਆਨਕ ਚੇਤਨਾ ਦੇ ਵਾਹਕ ਚੰਦਰਸ਼ੇਖਰ ਵੈਂਕਟ ਰਾਮਨ
ਰੁੱਖ ਤੋਂ ਸੇਬ ਡਿੱਗਦੇ ਹੋਏ ਤਾਂ ਲੋਕ ਸਦੀਆਂ ਤੋਂ ਦੇਖਦੇ ਆ ਰਹੇ ਸਨ, ਮਗਰ ਡਿੱਗਣ ਦੇ ਪਿੱਛੇ ਲੁਕੇ ਰਹੱਸ ਨੂੰ ਨਿਊਟਨ ਤੋਂ ਪਹਿਲਾਂ ਕੋਈ ਹੋਰ ਸਮਝ ਨਹੀਂ ਸਕਿਆ ਸੀ। ਠੀਕ ਉਸੇ ਤਰ੍ਹਾਂ ਵਿਸ਼ਾਲ ਸਮੁੰਦਰ ਦੀ ਨੀਲ-ਵਰਣੀ ਆਭਾ ਨੂੰ ਵੀ ਅਸੰਖ ਲੋਕ ਆਦਿਕਾਲ ਤੋਂ ਦੇਖਦੇ ਆ ਰਹੇ ਸਨ, ਮਗਰ ਇਸ ਆਭਾ ‘ਤੇ ਪਏ ਰਹੱਸ ਦੇ ਪਰਦੇ ਨੂੰ ਹਟਾਉਣ ਲਈ ਸਾਡੇ ਸਾਹਮਣੇ ਉਪਸਥਿਤ ਹੋਏ ਸਰ ਚੰਦਰਸ਼ੇਖਰ ਵੈਂਕਟ ਰਾਮਨ।
ਗੱਲ ਸੰਨ 1921 ਦੀ ਹੈ, ਜਦੋਂ ਰਾਮਨ ਸਮੁੰਦਰੀ ਯਾਤਰਾ ‘ਤੇ ਸਨ। ਜਹਾਜ਼ ਦੇ ਡੈਕ ‘ਤੇ ਖੜ੍ਹੇ ਹੋ ਕੇ ਨੀਲੇ ਸਮੁੰਦਰ ਨੂੰ ਨਿਹਾਰਨਾ, ਪ੍ਰਕ੍ਰਿਤੀ-ਪ੍ਰੇਮੀ ਰਾਮਨ ਨੂੰ ਚੰਗਾ ਲੱਗਦਾ ਸੀ। ਉਹ ਸਮੁੰਦਰ ਦੀ ਨੀਲੀ ਆਭਾ ਵਿੱਚ ਘੰਟੇ ਖੋਏ ਰਹਿੰਦੇ। ਪਰ ਰਾਮਨ ਸਿਰਫ਼ ਭਾਵੁਕ ਪ੍ਰਕ੍ਰਿਤੀ-ਪ੍ਰੇਮੀ ਹੀ ਨਹੀਂ ਸਨ। ਉਨ੍ਹਾਂ ਦੇ ਅੰਦਰ ਇੱਕ ਵਿਗਿਆਨੀ ਦੀ ਜਿਜ਼ਣਾਸਾ ਵੀ ਉਤਨੀ ਹੀ ਸ਼ਕਤੀਸ਼ਾਲੀ ਸੀ। ਇਹੀ ਜਿਜ਼ਣਾਸਾ ਉਨ੍ਹਾਂ ਤੋਂ ਸਵਾਲ ਕਰ ਬੈਠੀ-‘ਆਖ਼ਰ ਸਮੁੰਦਰ ਦਾ ਰੰਗ ਨੀਲਾ ਹੀ ਕਿਉਂ ਹੁੰਦਾ ਹੈ? ਕੁਝ ਹੋਰ ਕਿਉਂ ਨਹੀਂ?’ ਰਾਮਨ ਸਵਾਲ ਦਾ ਜਵਾਬ ਲੱਭਣ ਵਿੱਚ ਲੱਗ ਗਏ। ਜਵਾਬ ਲੱਭਦੇ ਹੀ ਉਹ ਵਿਸ਼ਵ-ਵਿਖਿਆਤ ਬਣ ਗਏ।
ਰਾਮਨ ਦਾ ਜਨਮ 7 ਨਵੰਬਰ ਸੰਨ 1888 ਨੂੰ ਤਮਿਲਨਾਡੂ ਦੇ ਤਿਰੂਚਿਰਾਪੱਲੀ ਨਗਰ ਵਿੱਚ ਹੋਇਆ ਸੀ। ਇਨ੍ਹਾਂ ਦੇ ਪਿਤਾ ਵਿਸ਼ਾਖਾਪਟਨਮ ਵਿੱਚ ਗਣਿਤ ਅਤੇ ਭੌਤਿਕੀ ਦੇ ਅਧਿਆਪਕ ਸਨ। ਪਿਤਾ ਇਨ੍ਹਾਂ ਨੂੰ ਬਚਪਨ ਤੋਂ ਗਣਿਤ ਅਤੇ ਭੌਤਿਕੀ ਪੜ੍ਹਾਉਂਦੇ ਸਨ। ਇਸ ਵਿੱਚ ਕੋਈ ਅਤਿਸ਼ਯੋਕਤੀ ਨਹੀਂ ਹੋਵੇਗੀ ਕਿ ਜਿਨ੍ਹਾਂ ਦੋ ਵਿਸ਼ਿਆਂ ਦੇ ਗਿਆਨ ਨੇ ਉਨ੍ਹਾਂ ਨੂੰ ਜਗਤ-ਪ੍ਰਸਿੱਧ ਬਣਾਇਆ, ਉਨ੍ਹਾਂ ਦੀ ਸ਼ਕਤੀਸ਼ਾਲੀ ਨੀਂਹ ਉਨ੍ਹਾਂ ਦੇ ਪਿਤਾ ਨੇ ਹੀ ਤਿਆਰ ਕੀਤੀ ਸੀ। ਕਾਲਜ ਦੀ ਪੜ੍ਹਾਈ ਉਨ੍ਹਾਂ ਨੇ ਪਹਿਲਾਂ ਏ.ਬੀ.ਐਨ. ਕਾਲਜ ਤਿਰੂਚਿਰਾਪੱਲੀ ਤੋਂ ਅਤੇ ਫਿਰ ਪ੍ਰੈਜ਼ੀਡੈਂਸੀ ਕਾਲਜ ਮਦਰਾਸ ਤੋਂ ਕੀਤੀ। ਬੀ.ਏ. ਅਤੇ ਐਮ.ਏ.-ਦੋਵੇਂ ਹੀ ਪਰੀਖਿਆਵਾਂ ਵਿੱਚ ਉਨ੍ਹਾਂ ਨੇ ਕਾਫ਼ੀ ਉੱਚੇ ਅੰਕ ਹਾਸਲ ਕੀਤੇ।
ਰਾਮਨ ਦਾ ਦਿਮਾਗ਼ ਵਿਗਿਆਨ ਦੇ ਰਹੱਸਾਂ ਨੂੰ ਸੁਲਝਾਉਣ ਲਈ ਬਚਪਨ ਤੋਂ ਹੀ ਬੇਚੈਨ ਰਹਿੰਦਾ ਸੀ। ਆਪਣੇ ਕਾਲਜ ਦੇ ਜ਼ਮਾਨੇ ਤੋਂ ਹੀ ਉਨ੍ਹਾਂ ਨੇ ਖੋਜਕਾਰਜਾਂ ਵਿੱਚ ਦਿਲਚਸਪੀ ਲੈਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਪਹਿਲਾ ਖੋਜ-ਪੱਤਰ ਫਿਲਾਸਾਫਿਕਲ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਨ੍ਹਾਂ ਦੀ ਦਿਲੀ ਇੱਛਾ ਤਾਂ ਇਹੀ ਸੀ ਕਿ ਉਹ ਆਪਣਾ ਸਾਰਾ ਜੀਵਨ ਖੋਜਕਾਰਜਾਂ ਨੂੰ ਹੀ ਸਮਰਪਿਤ ਕਰ ਦੇਣ, ਮਗਰ ਉਨ੍ਹਾਂ ਦਿਨਾਂ ਵਿੱਚ ਖੋਜਕਾਰਜ ਨੂੰ ਪੂਰੇ ਸਮੇਂ ਦੇ ਕੈਰੀਅਰ ਦੇ ਰੂਪ ਵਿੱਚ ਅਪਨਾਉਣ ਦੀ ਕੋਈ ਖਾਸ ਵਿਵਸਥਾ ਨਹੀਂ ਸੀ। ਪ੍ਰਤਿਭਾਵਾਨ ਵਿਦਿਆਰਥੀ ਸਰਕਾਰੀ ਨੌਕਰੀ ਵੱਲ ਆਕਰਸ਼ਿਤ ਹੁੰਦੇ ਸਨ। ਰਾਮਨ ਵੀ ਆਪਣੇ ਸਮੇਂ ਦੇ ਹੋਰ ਸੁਯੋਗ ਵਿਦਿਆਰਥੀਆਂ ਵਾਂਗ ਭਾਰਤ ਸਰਕਾਰ ਦੇ ਵਿੱਤ-ਵਿਭਾਗ ਵਿੱਚ ਅਫ਼ਸਰ ਬਣ ਗਏ। ਉਨ੍ਹਾਂ ਦੀ ਤਾਇਨਾਤੀ ਕਲਕੱਤਾ* ਵਿੱਚ ਹੋਈ।
ਸਰ ਚੰਦਰਸ਼ੇਖਰ ਵੈਂਕਟ ਰਾਮਨ ਕਲਕੱਤਾ ਵਿੱਚ ਸਰਕਾਰੀ ਨੌਕਰੀ ਦੇ ਦੌਰਾਨ ਉਨ੍ਹਾਂ ਨੇ ਆਪਣੇ ਸੁਭਾਵਿਕ ਰੁਝਾਨ ਨੂੰ ਬਣਾਈ ਰੱਖਿਆ। ਦਫ਼ਤਰ ਤੋਂ ਫੁਰਸਤ ਪਾਉਂਦੇ ਹੀ ਉਹ ਲੌਟਦੇ ਹੋਏ ਬਹੂ ਬਾਜ਼ਾਰ ਆਉਂਦੇ, ਜਿੱਥੇ ‘ਇੰਡੀਅਨ ਐਸੋਸੀਏਸ਼ਨ ਫਾਰ ਦ ਕਲਟੀਵੇਸ਼ਨ ਆਫ਼ ਸਾਇੰਸ’ ਦੀ ਪ੍ਰਯੋਗਸ਼ਾਲਾ ਸੀ। ਇਹ ਆਪਣੇ ਆਪ ਵਿੱਚ ਇੱਕ ਅਨੋਖੀ ਸੰਸਥਾ ਸੀ, ਜਿਸ ਨੂੰ ਕਲਕੱਤਾ ਦੇ ਇੱਕ ਡਾਕਟਰ ਮਹੇਂਦਰਲਾਲ ਸਰਕਾਰ ਨੇ ਸਾਲਾਂ ਦੀ ਕਠਿਨ ਮਿਹਨਤ ਅਤੇ ਲਗਨ ਦੇ ਬਾਅਦ ਖੜ੍ਹਾ ਕੀਤਾ ਸੀ। ਇਸ ਸੰਸਥਾ ਦਾ ਉਦੇਸ਼ ਸੀ ਦੇਸ਼ ਵਿੱਚ ਵਿਗਿਆਨਕ ਚੇਤਨਾ ਦਾ ਵਿਕਾਸ ਕਰਨਾ। ਆਪਣੇ ਮਹਾਨ ਉਦੇਸ਼ਾਂ ਦੇ ਬਾਵਜੂਦ ਇਸ ਸੰਸਥਾ ਕੋਲ ਸਾਧਨਾਂ ਦਾ ਨਿੱਤਾਂਤ ਅਭਾਵ ਸੀ। ਰਾਮਨ ਇਸ ਸੰਸਥਾ ਦੀ ਪ੍ਰਯੋਗਸ਼ਾਲਾ ਵਿੱਚ ਕੰਮਚਲਾਊ ਉਪਕਰਣਾਂ ਦਾ ਇਸਤੇਮਾਲ ਕਰਦੇ ਹੋਏ ਖੋਜਕਾਰਜ ਕਰਦੇ। ਇਹ ਆਪਣੇ ਆਪ ਵਿੱਚ ਇੱਕ ਆਧੁਨਿਕ ਹਠਯੋਗ ਦਾ ਉਦਾਹਰਨ ਸੀ, ਜਿਸ ਵਿੱਚ ਇੱਕ ਸਾਧਕ ਦਫ਼ਤਰ ਵਿੱਚ ਕੜੀ ਮਿਹਨਤ ਦੇ ਬਾਅਦ ਬਹੂ ਬਾਜ਼ਾਰ ਦੀ ਇਸ ਮਾਮੂਲੀ-ਸੀ ਪ੍ਰਯੋਗਸ਼ਾਲਾ ਵਿੱਚ ਪਹੁੰਚਦਾ ਅਤੇ ਆਪਣੀ ਇੱਛਾ-ਸ਼ਕਤੀ ਦੇ ਜ਼ੋਰ ਨਾਲ ਭੌਤਿਕ ਵਿਗਿਆਨ ਨੂੰ ਸਮ੍ਰਿਧ ਬਣਾਉਣ ਦੇ ਪ੍ਰਯਾਸ ਕਰਦਾ।[^28]
ਉਨ੍ਹਾਂ ਹੀ ਦਿਨਾਂ ਵਿੱਚ ਉਹ ਵਾਦਯ-ਯੰਤਰਾਂ ਵੱਲ ਆਕਰਸ਼ਿਤ ਹੋਏ। ਉਹ ਵਾਦਯ-ਯੰਤਰਾਂ ਦੀਆਂ ਧੁਨੀਆਂ ਦੇ ਪਿੱਛੇ ਲੁਕੇ ਵਿਗਿਆਨਕ ਰਹੱਸਾਂ ਦੀਆਂ ਪਰਤਾਂ ਖੋਲ੍ਹਣ ਦਾ ਪ੍ਰਯਾਸ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਅਨੇਕ ਵਾਦਯ-ਯੰਤਰਾਂ ਦਾ ਅਧਿਐਨ ਕੀਤਾ ਜਿਨ੍ਹਾਂ ਵਿੱਚ ਦੇਸੀ ਅਤੇ ਵਿਦੇਸ਼ੀ, ਦੋਵੇਂ ਪ੍ਰਕਾਰ ਦੇ ਵਾਦਯ-ਯੰਤਰ ਸਨ।
ਵਾਦਯ-ਯੰਤਰਾਂ ‘ਤੇ ਕੀਤੇ ਜਾ ਰਹੇ ਖੋਜਕਾਰਜਾਂ ਦੇ ਦੌਰਾਨ ਉਨ੍ਹਾਂ ਦੇ ਅਧਿਐਨ ਦੇ ਦਾਇਰੇ ਵਿੱਚ ਜਿੱਥੇ ਵਾਇਲਿਨ, ਚੈਲੋ ਜਾਂ ਪਿਆਨੋ ਵਰਗੇ ਵਿਦੇਸ਼ੀ ਵਾਦਯ ਆਏ, ਉੱਥੇ ਵੀਂਣਾ, ਤਾਨਪੂਰਾ ਅਤੇ ਮ੍ਰਿਦੰਗਮ ‘ਤੇ ਵੀ ਉਨ੍ਹਾਂ ਨੇ ਕੰਮ ਕੀਤਾ। ਉਨ੍ਹਾਂ ਨੇ ਵਿਗਿਆਨਕ ਸਿਧਾਂਤਾਂ ਦੇ ਆਧਾਰ ‘ਤੇ ਪੱਛਮੀ ਦੇਸ਼ਾਂ ਦੀ ਇਸ ਭਰਾਂਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਕਿ ਭਾਰਤੀ ਵਾਦਯ-ਯੰਤਰ ਵਿਦੇਸ਼ੀ ਵਾਦਯਾਂ ਦੀ ਤੁਲਨਾ ਵਿੱਚ ਘਟੀਆ ਹਨ। ਵਾਦਯ-ਯੰਤਰਾਂ ਦੇ ਕੰਪਨ ਦੇ ਪਿੱਛੇ ਲੁਕੇ ਗਣਿਤ ‘ਤੇ ਉਨ੍ਹਾਂ ਨੇ ਚੰਗਾ-ਖਾਸਾ ਕੰਮ ਕੀਤਾ ਅਤੇ ਅਨੇਕ ਖੋਜ-ਪੱਤਰ ਵੀ ਪ੍ਰਕਾਸ਼ਿਤ ਕੀਤੇ।
ਉਸ ਜ਼ਮਾਨੇ ਦੇ ਪ੍ਰਸਿੱਧ ਸਿੱਖਿਆ-ਸ਼ਾਸਤਰੀ ਸਰ ਆਸ਼ੁਤੋਸ਼ ਮੁਖਰਜੀ ਨੂੰ ਇਸ ਪ੍ਰਤਿਭਾਵਾਨ ਜੁਆਨ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਹੀ ਦਿਨਾਂ ਵਿੱਚ ਕਲਕੱਤਾ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਦਾ ਨਵਾਂ ਪਦ ਸਿਰਜਿਆ ਗਿਆ ਸੀ। ਮੁਖਰਜੀ ਮਹੋਦੇ ਨੇ ਰਾਮਨ ਦੇ ਸਾਹਮਣੇ ਪ੍ਰਸਤਾਵ ਰੱਖਿਆ ਕਿ ਉਹ ਸਰਕਾਰੀ ਨੌਕਰੀ ਛੱਡ ਕੇ ਕਲਕੱਤਾ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਦਾ ਪਦ ਸਵੀਕਾਰ ਕਰ ਲੈਣ। ਰਾਮਨ ਲਈ ਇਹ ਇੱਕ ਕਠਿਨ ਫੈਸਲਾ ਸੀ। ਉਸ ਜ਼ਮਾਨੇ ਦੇ ਹਿਸਾਬ ਨਾਲ ਉਹ ਇੱਕ ਅਤਿਅੰਤ ਪ੍ਰਤਿਸ਼ਠਿਤ ਸਰਕਾਰੀ ਪਦ ‘ਤੇ ਸਨ, ਜਿਸ ਦੇ ਨਾਲ ਮੋਟੀ ਤਨਖਾਹ ਅਤੇ ਅਨੇਕ ਸੁਵਿਧਾਵਾਂ ਜੁੜੀਆਂ ਹੋਈਆਂ ਸਨ। ਉਨ੍ਹਾਂ ਨੂੰ ਨੌਕਰੀ ਕਰਦੇ ਹੋਏ ਦਸ ਸਾਲ ਬੀਤ ਚੁੱਕੇ ਸਨ। ਐਸੀ ਹਾਲਤ ਵਿੱਚ ਸਰਕਾਰੀ ਨੌਕਰੀ ਛੱਡ ਕੇ ਘੱਟ ਵੇਤਨ ਅਤੇ ਘੱਟ ਸੁਵਿਧਾਵਾਂ ਵਾਲੀ ਯੂਨੀਵਰਸਿਟੀ ਦੀ ਨੌਕਰੀ ਵਿੱਚ ਆਉਣ ਦਾ ਫ਼ੈਸਲਾ ਕਰਨਾ ਹਿੰਮਤ ਦਾ ਕੰਮ ਸੀ।
ਰਾਮਨ ਸਰਕਾਰੀ ਨੌਕਰੀ ਦੀਆਂ ਸੁਖ-ਸੁਵਿਧਾਵਾਂ ਨੂੰ ਛੱਡ ਸੰਨ 1917 ਵਿੱਚ ਕਲਕੱਤਾ ਯੂਨੀਵਰਸਿਟੀ ਦੀ ਨੌਕਰੀ ਵਿੱਚ ਆ ਗਏ। ਉਨ੍ਹਾਂ ਲਈ ਸਰਸਵਤੀ ਦੀ ਸਾਧਨਾ ਸਰਕਾਰੀ ਸੁਖ-ਸੁਵਿਧਾਵਾਂ ਤੋਂ ਕਿਤੇ ਵੱਧ ਮਹੱਤਵਪੂਰਨ ਸੀ। ਕਲਕੱਤਾ ਯੂਨੀਵਰਸਿਟੀ ਦੇ ਸ਼ੈੱਖਿਕ ਮਾਹੌਲ ਵਿੱਚ ਉਹ ਆਪਣਾ ਪੂਰਾ ਸਮਾਂ ਅਧਿਐਨ, ਅਧਿਆਪਨ ਅਤੇ ਖੋਜ ਵਿੱਚ ਬਿਤਾਉਣ ਲੱਗੇ। ਚਾਰ ਸਾਲ ਬਾਅਦ ਯਾਨੀ ਸੰਨ 1921 ਵਿੱਚ ਸਮੁੰਦਰ-ਯਾਤਰਾ ਦੇ ਦੌਰਾਨ ਜਦੋਂ ਰਾਮਨ ਦੇ ਦਿਮਾਗ਼ ਵਿੱਚ ਸਮੁੰਦਰ ਦੇ ਨੀਲੇ ਰੰਗ ਦੀ ਵਜ੍ਹਾ ਦਾ ਸਵਾਲ ਹਿਲੋਰਾਂ ਲੈਣ ਲੱਗਾ, ਤਾਂ ਉਨ੍ਹਾਂ ਨੇ ਅੱਗੇ ਇਸ ਦਿਸ਼ਾ ਵਿੱਚ ਪ੍ਰਯੋਗ ਕੀਤੇ, ਜਿਸ ਦੀ ਪਰਿਣਤੀ ਰਾਮਨ ਪ੍ਰਭਾਵ ਦੀ ਖੋਜ ਦੇ ਰੂਪ ਵਿੱਚ ਹੋਈ।
ਰਾਮਨ ਨੇ ਅਨੇਕ ਠੋਸ ਰਵਾਂ ਅਤੇ ਤਰਲ ਪਦਾਰਥਾਂ ‘ਤੇ ਪ੍ਰਕਾਸ਼ ਦੀ ਕਿਰਨ ਦੇ ਪ੍ਰਭਾਵ ਦਾ ਅਧਿਐਨ ਕੀਤਾ। ਉਨ੍ਹਾਂ ਨੇ ਪਾਇਆ ਕਿ ਜਦੋਂ ਇਕ-ਵਰਣੀ ਪ੍ਰਕਾਸ਼ ਦੀ ਕਿਰਨ ਕਿਸੇ ਤਰਲ ਜਾਂ ਠੋਸ ਰਵੇਦਾਰ ਪਦਾਰਥ ਤੋਂ ਲੰਘਦੀ ਹੈ ਤਾਂ ਲੰਘਣ ਦੇ ਬਾਅਦ ਇਸ ਦੇ ਵਰਣ ਵਿੱਚ ਪਰਿਵਰਤਨ ਆਉਂਦਾ ਹੈ। ਵਜ੍ਹਾ ਇਹ ਹੁੰਦੀ ਹੈ ਕਿ ਇਕ-ਵਰਣੀ ਪ੍ਰਕਾਸ਼ ਦੀ ਕਿਰਨ ਦੇ ਫੋਟਾਨ ਜਦੋਂ ਤਰਲ ਜਾਂ ਠੋਸ ਰਵੇ ਤੋਂ ਲੰਘਦੇ ਹੋਏ ਇਨ੍ਹਾਂ ਦੇ ਅਣੂਆਂ ਨਾਲ ਟਕਰਾਉਂਦੇ ਹਨ ਤਾਂ ਇਸ ਟਕਰਾਅ ਦੇ ਪਰਿਣਾਮਸਰੂਪ ਉਹ ਜਾਂ ਤਾਂ ਊਰਜਾ ਦਾ ਕੁਝ ਅੰਸ ਗੁਆ ਦਿੰਦੇ ਹਨ ਜਾਂ ਪ੍ਰਾਪਤ ਕਰ ਲੈਂਦੇ ਹਨ। ਦੋਵੇਂ ਹੀ ਸਥਿਤੀਆਂ ਪ੍ਰਕਾਸ਼ ਦੇ ਵਰਣ (ਰੰਗ) ਵਿੱਚ ਬਦਲਾਅ ਲਿਆਉਂਦੀਆਂ ਹਨ। ਇਕ-ਵਰਣੀ ਪ੍ਰਕਾਸ਼ ਦੀਆਂ ਕਿਰਨਾਂ ਵਿੱਚ ਸਭ ਤੋਂ ਵੱਧ ਊਰਜਾ ਬੈਂਜਣੀ ਰੰਗ ਦੇ ਪ੍ਰਕਾਸ਼ ਵਿੱਚ ਹੁੰਦੀ ਹੈ। ਬੈਂਜਣੀ ਦੇ ਬਾਅਦ ਕ੍ਰਮਵਾਰ ਨੀਲੇ, ਆਸਮਾਨੀ, ਹਰੇ, ਪੀਲੇ, ਨਾਰੰਗੀ ਅਤੇ ਲਾਲ ਵਰਣ ਦਾ ਨੰਬਰ ਆਉਂਦਾ ਹੈ। ਇਸ ਪ੍ਰਕਾਰ ਲਾਲ-ਵਰਣੀ ਪ੍ਰਕਾਸ਼ ਦੀ ਊਰਜਾ ਸਭ ਤੋਂ ਘੱਟ ਹੁੰਦੀ ਹੈ। ਇਕ-ਵਰਣੀ ਪ੍ਰਕਾਸ਼ ਤਰਲ ਜਾਂ ਠੋਸ ਰਵਾਂ ਤੋਂ ਲੰਘਦੇ ਹੋਏ ਜਿਸ ਪਰਿਮਾਣ ਵਿੱਚ ਊਰਜਾ ਗੁਆਂਦਾ ਜਾਂ ਪ੍ਰਾਪਤ ਕਰਦਾ ਹੈ, ਉਸੇ ਹਿਸਾਬ ਨਾਲ ਇਸ ਦਾ ਵਰਣ ਪਰਿਵਰਤਿਤ ਹੋ ਜਾਂਦਾ ਹੈ।
ਰਾਮਨ ਦੀ ਖੋਜ ਭੌਤਿਕੀ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਦੇ ਸਮਾਨ ਸੀ। ਇਸ ਦਾ ਪਹਿਲਾ ਨਤੀਜਾ ਤਾਂ ਇਹ ਹੋਇਆ ਕਿ ਪ੍ਰਕਾਸ਼ ਦੀ ਪ੍ਰਕ੍ਰਿਤੀ ਬਾਰੇ ਆਇਨਸਟਾਈਨ ਦੇ ਵਿਚਾਰਾਂ ਦਾ ਪ੍ਰਯੋਗਿਕ ਪ੍ਰਮਾਣ ਮਿਲ ਗਿਆ। ਆਇਨਸਟਾਈਨ ਦੇ ਪੂਰਵਵਰਤੀ ਵਿਗਿਆਨੀ ਪ੍ਰਕਾਸ਼ ਨੂੰ ਤਰੰਗ ਦੇ ਰੂਪ ਵਿੱਚ ਮੰਨਦੇ ਸਨ, ਮਗਰ ਆਇਨਸਟਾਈਨ ਨੇ ਦੱਸਿਆ ਕਿ ਪ੍ਰਕਾਸ਼ ਅਤਿ ਸੂਖ਼ਮ ਕਣਾਂ ਦੀ ਤੀਵ੍ਹ ਧਾਰਾ ਦੇ ਸਮਾਨ ਹੈ। ਇਨ੍ਹਾਂ ਅਤਿ ਸੂਖ਼ਮ ਕਣਾਂ ਦੀ ਤੁਲਨਾ ਆਇਨਸਟਾਈਨ ਨੇ ਬੁਲੇਟ ਨਾਲ ਕੀਤੀ ਅਤੇ ਇਨ੍ਹਾਂ ਨੂੰ ‘ਫੋਟਾਨ’ ਨਾਮ ਦਿੱਤਾ। ਰਾਮਨ ਦੇ ਪ੍ਰਯੋਗਾਂ ਨੇ ਆਇਨਸਟਾਈਨ ਦੀ ਧਾਰਨਾ ਦਾ ਪ੍ਰਤੱਖ ਪ੍ਰਮਾਣ ਦੇ ਦਿੱਤਾ, ਕਿਉਂਕਿ ਇਕ-ਵਰਣੀ ਪ੍ਰਕਾਸ਼ ਦੇ ਵਰਣ ਵਿੱਚ ਪਰਿਵਰਤਨ ਇਹ ਸਾਫ਼-ਤੌਰ ‘ਤੇ ਪ੍ਰਮਾਣਿਤ ਕਰਦਾ ਹੈ ਕਿ ਪ੍ਰਕਾਸ਼ ਦੀ ਕਿਰਨ ਤੀਵ੍ਹਗਾਮੀ ਸੂਖ਼ਮ ਕਣਾਂ ਦੇ ਪ੍ਰਵਾਹ ਦੇ ਰੂਪ ਵਿੱਚ ਵਿਵਹਾਰ ਕਰਦੀ ਹੈ।
ਰਾਮਨ ਦੀ ਖੋਜ ਦੀ ਵਜ੍ਹਾ ਨਾਲ ਪਦਾਰਥਾਂ ਦੇ ਅਣੂਆਂ ਅਤੇ ਪਰਮਾਣੂਆਂ ਦੀ ਅੰਦਰੂਨੀ ਬਣਤਰ ਦਾ ਅਧਿਐਨ ਸਹਜ ਹੋ ਗਿਆ। ਪਹਿਲਾਂ ਇਸ ਕੰਮ ਲਈ ਇਨਫਰਾ ਰੈੱਡ ਸਪੈਕਟ੍ਰੋਸਕੋਪੀ ਦਾ ਸਹਾਰਾ ਲਿਆ ਜਾਂਦਾ ਸੀ। ਇਹ ਮੁਸ਼ਕਿਲ ਤਕਨੀਕ ਹੈ ਅਤੇ ਗਲਤੀਆਂ ਦੀ ਸੰਭਾਵਨਾ ਬਹੁਤ ਅਧਿਕ ਰਹਿੰਦੀ ਹੈ। ਰਾਮਨ ਦੀ ਖੋਜ ਦੇ ਬਾਅਦ ਪਦਾਰਥਾਂ ਦੀ ਆਣਵਿਕ ਅਤੇ ਪਰਮਾਣਵਿਕ ਬਣਤਰ ਦੇ ਅਧਿਐਨ ਲਈ ਰਾਮਨ ਸਪੈਕਟ੍ਰੋਸਕੋਪੀ ਦਾ ਸਹਾਰਾ ਲਿਆ ਜਾਣ ਲੱਗਾ। ਇਹ ਤਕਨੀਕ ਇਕ-ਵਰਣੀ ਪ੍ਰਕਾਸ਼ ਦੇ ਵਰਣ ਵਿੱਚ ਪਰਿਵਰਤਨ ਦੇ ਆਧਾਰ ‘ਤੇ, ਪਦਾਰਥਾਂ ਦੇ ਅਣੂਆਂ ਅਤੇ ਪਰਮਾਣੂਆਂ ਦੀ ਬਣਤਰ ਦੀ ਸਟੀਕ ਜਾਣਕਾਰੀ ਦਿੰਦੀ ਹੈ। ਇਸ ਜਾਣਕਾਰੀ ਦੀ ਵਜ੍ਹਾ
ਨਾਲ ਪਦਾਰਥਾਂ ਦਾ ਸੰਸ਼ਲੇਸ਼ਣ ਪ੍ਰਯੋਗਸ਼ਾਲਾ ਵਿੱਚ ਕਰਨਾ ਤਾਂ ਅਤੇ ਅਨੇਕ ਉਪਯੋਗੀ ਪਦਾਰਥਾਂ ਦਾ ਕ੍ਰਿਤਰਿਮ ਰੂਪ ਵਿੱਚ ਨਿਰਮਾਣ ਸੰਭਵ ਹੋ ਗਿਆ ਹੈ।
ਰਾਮਨ ਪ੍ਰਭਾਵ ਦੀ ਖੋਜ ਨੇ ਰਾਮਨ ਨੂੰ ਵਿਸ਼ਵ ਦੇ ਚੋਟੀ ਦੇ ਵਿਗਿਆਨੀਆਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ। ਇਨਾਮਾਂ ਅਤੇ ਸਨਮਾਨਾਂ ਦੀ ਤਾਂ ਜਿਵੇਂ ਝੜੀ-ਸੀ ਲੱਗੀ ਰਹਿੰਦੀ। ਉਨ੍ਹਾਂ ਨੂੰ ਸੰਨ 1924 ਵਿੱਚ ਰਾਇਲ ਸੋਸਾਇਟੀ ਦੀ ਮੈਂਬਰੀ ਤੋਂ ਸਨਮਾਨਿਤ ਕੀਤਾ ਗਿਆ। ਸੰਨ 1929 ਵਿੱਚ ਉਨ੍ਹਾਂ ਨੂੰ ‘ਸਰ’ ਦੀ ਉਪਾਧੀ ਪ੍ਰਦਾਨ ਕੀਤੀ ਗਈ। ਠੀਕ ਅਗਲੇ ਹੀ ਸਾਲ ਉਨ੍ਹਾਂ ਨੂੰ ਵਿਸ਼ਵ ਦੇ ਸਰਵੋਚ ਇਨਾਮ-ਭੌਤਿਕੀ ਵਿੱਚ ਨੋਬਲ ਇਨਾਮ-ਤੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਹੋਰ ਵੀ ਕਈ ਇਨਾਮ ਮਿਲੇ, ਜਿਵੇਂ ਰੋਮ ਦਾ ਮੈਟਿਊਸੀ ਪਦਕ, ਰਾਇਲ ਸੋਸਾਇਟੀ ਦਾ ਹਿਊਜ਼ ਪਦਕ, ਫਿਲਾਡੇਲਫ਼ੀਆ ਇੰਸਟੀਚਿਊਟ ਦਾ ਫਰੈਂਕਲਿਨ ਪਦਕ, ਸੋਵੀਅਤ ਰੂਸ ਦਾ ਅੰਤਰਰਾਸ਼ਟਰੀ ਲੈਨਿਨ ਇਨਾਮ ਆਦਿ। ਸੰਨ 1954 ਵਿੱਚ ਰਾਮਨ ਨੂੰ ਦੇਸ਼ ਦੇ ਸਰਵੋਚ ਸਨਮਾਨ ਭਾਰਤ ਰਤਨ ਤੋਂ ਸਨਮਾਨਿਤ ਕੀਤਾ ਗਿਆ। ਉਹ ਨੋਬਲ ਇਨਾਮ ਪਾਉਣ ਵਾਲੇ ਪਹਿਲੇ ਭਾਰਤੀ ਵਿਗਿਆਨੀ ਸਨ। ਉਨ੍ਹਾਂ ਦੇ ਬਾਅਦ ਇਹ ਇਨਾਮ ਭਾਰਤੀ ਨਾਗਰਿਕਤਾ ਵਾਲੇ ਕਿਸੇ ਹੋਰ ਵਿਗਿਆਨੀ ਨੂੰ ਅਜੇ ਤੱਕ ਨਹੀਂ ਮਿਲ ਸਕਿਆ ਹੈ। ਉਨ੍ਹਾਂ ਨੂੰ ਅਧਿਕਾਂਸ਼ ਸਨਮਾਨ ਉਸ ਦੌਰ ਵਿੱਚ ਮਿਲੇ ਜਦੋਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਉਨ੍ਹਾਂ ਨੂੰ ਮਿਲਣ ਵਾਲੇ ਸਨਮਾਨਾਂ ਨੇ ਭਾਰਤ ਨੂੰ ਇੱਕ ਨਵਾਂ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ਦਿੱਤਾ। ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਨੇ ਇੱਕ ਨਵੀਂ ਭਾਰਤੀ ਚੇਤਨਾ ਨੂੰ ਜਾਗ੍ਰਿਤ ਕੀਤਾ।
ਭਾਰਤੀ ਸੰਸਕ੍ਰਿਤੀ ਤੋਂ ਰਾਮਨ ਨੂੰ ਹਮੇਸ਼ਾ ਹੀ ਡੂੰਘਾ ਲਗਾਅ ਰਿਹਾ। ਉਨ੍ਹਾਂ ਨੇ ਆਪਣੀ ਭਾਰਤੀ ਪਛਾਣ ਨੂੰ ਹਮੇਸ਼ਾ ਅਖੰਡ ਰੱਖਿਆ। ਅੰਤਰਰਾਸ਼ਟਰੀ ਪ੍ਰਸਿੱਧੀ ਦੇ ਬਾਅਦ ਵੀ ਉਨ੍ਹਾਂ ਨੇ ਆਪਣੇ ਦੱਖਣ ਭਾਰਤੀ ਪਹਿਨਾਵੇ ਨੂੰ ਨਹੀਂ ਛੱਡਿਆ। ਉਹ ਕੱਟੜ ਸ਼ਾਕਾਹਾਰੀ ਸਨ ਅਤੇ ਮਦਿਰਾ ਤੋਂ ਸਖ਼ਤ ਪਰਹੇਜ਼ ਰੱਖਦੇ ਸਨ। ਜਦੋਂ ਉਹ ਨੋਬਲ ਇਨਾਮ ਪ੍ਰਾਪਤ ਕਰਨ ਸਟਾਕਹੋਮ ਗਏ ਤਾਂ ਉੱਥੇ ਉਨ੍ਹਾਂ ਨੇ ਅਲਕੋਹਲ ‘ਤੇ ਰਾਮਨ ਪ੍ਰਭਾਵ ਦਾ ਪ੍ਰਦਰਸ਼ਨ ਕੀਤਾ। ਬਾਅਦ ਵਿੱਚ ਆਯੋਜਿਤ ਪਾਰਟੀ ਵਿੱਚ ਜਦੋਂ ਉਨ੍ਹਾਂ ਨੇ ਸ਼ਰਾਬ ਪੀਣ ਤੋਂ ਇਨਕਾਰ ਕੀਤਾ ਤਾਂ ਇੱਕ ਆਯੋਜਕ ਨੇ ਪਰਿਹਾਸ ਵਿੱਚ ਉਨ੍ਹਾਂ ਤੋਂ ਕਿਹਾ ਕਿ ਰਾਮਨ ਨੇ ਜਦੋਂ ਅਲਕੋਹਲ ‘ਤੇ ਰਾਮਨ ਪ੍ਰਭਾਵ ਦਾ ਪ੍ਰਦਰਸ਼ਨ ਕਰ ਸਾਨੂੰ ਆਹਲਾਦਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਤਾਂ ਰਾਮਨ ‘ਤੇ ਅਲਕੋਹਲ ਦੇ ਪ੍ਰਭਾਵ ਦਾ ਪ੍ਰਦਰਸ਼ਨ ਕਰਨ ਤੋਂ ਪਰਹੇਜ਼ ਕਿਉਂ?
ਰਾਮਨ ਦਾ ਵਿਗਿਆਨਕ ਵਿਅਕਤਿਤਵ ਪ੍ਰਯੋਗਾਂ ਅਤੇ ਖੋਜ-ਪੱਤਰ-ਲੇਖਣ ਤੱਕ ਹੀ ਸੀਮਿਤ ਹੋਇਆ ਨਹੀਂ ਸੀ। ਉਨ੍ਹਾਂ ਦੇ ਅੰਦਰ ਇੱਕ ਰਾਸ਼ਟਰੀ ਚੇਤਨਾ ਸੀ ਅਤੇ ਉਹ ਦੇਸ਼ ਵਿੱਚ ਵਿਗਿਆਨਕ ਦ੍ਰਿਸ਼ਟੀ ਅਤੇ ਚਿੰਤਨ ਦੇ ਵਿਕਾਸ ਦੇ ਪ੍ਰਤੀ ਸਮਰਪਿਤ ਸਨ। ਉਨ੍ਹਾਂ ਨੂੰ ਆਪਣੇ ਸ਼ੁਰੂਆਤੀ ਦਿਨ ਹਮੇਸ਼ਾ ਹੀ ਯਾਦ ਰਹੇ$ \qquad $ ਜਦੋਂ ਉਨ੍ਹਾਂ ਨੂੰ ਢੰਗ ਦੀ ਪ੍ਰਯੋਗਸ਼ਾਲਾ ਅਤੇ ਉਪਕਰਣਾਂ ਦੇ ਅਭਾਵ ਵਿੱਚ ਕਾਫ਼ੀ ਸੰਘਰਸ਼ ਕਰਨਾ ਪਿਆ ਸੀ। ਇਸੇ ਲਈ ਉਨ੍ਹਾਂ ਨੇ ਇੱਕ ਅਤਿਅੰਤ ਉੱਨਤ ਪ੍ਰਯੋਗਸ਼ਾਲਾ ਅਤੇ ਖੋਜ-ਸੰਸਥਾਨ ਦੀ ਸਥਾਪਨਾ ਕੀਤੀ ਜੋ ਬੰਗਲੌਰ ਵਿੱਚ ਸਥਿਤ ਹੈ ਅਤੇ ਉਨ੍ਹਾਂ ਹੀ ਦੇ ਨਾਮ ‘ਤੇ ‘ਰਾਮਨ ਰਿਸਰਚ ਇੰਸਟੀਚਿਊਟ’ ਨਾਮ ਨਾਲ ਜਾਣੀ ਜਾਂਦੀ ਹੈ। ਭੌਤਿਕ ਸ਼ਾਸਤਰ ਵਿੱਚ ਅਨੁਸੰਧਾਨ ਨੂੰ ਵਧਾਉਣ ਲਈ ਉਨ੍ਹਾਂ ਨੇ ਇੰਡੀਅਨ ਜਰਨਲ ਆਫ਼ ਫਿਜ਼ਿਕਸ ਨਾਮਕ ਖੋਜ-ਪੱਤਰਿਕਾ ਪ੍ਰਾਰੰਭ ਕੀਤੀ। ਆਪਣੇ ਜੀਵਨਕਾਲ ਵਿੱਚ ਉਨ੍ਹਾਂ ਨੇ ਸੈਂਕੜੇ ਖੋਜ-ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਜਿਸ ਪ੍ਰਕ