ਮੋਦੀ ਸਰਕਾਰ ਦਾ ਤੋਹਫਾ, ਨੀਟ ਅਤੇ ਜੇਈਈ ਮੇਨ ਸਮੇਤ ਹੋਰ ਪ੍ਰੀਖਿਆਵਾਂ ਲਈ ਮਿਲੇਗੀ ਮੁਫਤ ਕੋਚਿੰਗ, ਆਈਆਈਟੀ ਅਧਿਆਪਕ ਕਰਵਾਉਣਗੇ ਤਿਆਰੀ

ਕੇਂਦਰੀ ਸਿੱਖਿਆ ਮੰਤਰਾਲਾ 6 ਮਾਰਚ ਸੋਮਵਾਰ ਨੂੰ ਇੱਕ ਅਜਿਹਾ ਪਲੇਟਫਾਰਮ ਲਾਂਚ ਕਰੇਗਾ ਜਿੱਥੋਂ ਇੰਜੀਨੀਅਰਿੰਗ ਸਮੇਤ ਵੱਖ-ਵੱਖ ਪ੍ਰਵੇਸ਼ ਪਰੀਖਿਆਵਾਂ ਅਤੇ ਹੋਰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਵਿਦਿਆਰਥੀ ਮੁਫਤ ਕੋਚਿੰਗ ਲੈ ਸਕਣਗੇ।

ਮੋਦੀ ਸਰਕਾਰ ਵੱਲੋਂ ਜੇਈਈ ਮੇਨ ਸਮੇਤ ਵੱਖ-ਵੱਖ ਪ੍ਰਤੀਯੋਗੀ ਅਤੇ ਪ੍ਰਵੇਸ਼ ਪਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵੱਡਾ ਤੋਹਫਾ। ਕੇਂਦਰੀ ਸਿੱਖਿਆ ਮੰਤਰਾਲਾ 6 ਮਾਰਚ ਸੋਮਵਾਰ ਨੂੰ ਇੱਕ ਅਜਿਹਾ ਪਲੇਟਫਾਰਮ ਲਾਂਚ ਕਰੇਗਾ ਜਿੱਥੋਂ ਇੰਜੀਨੀਅਰਿੰਗ ਸਮੇਤ ਵੱਖ-ਵੱਖ ਪ੍ਰਵੇਸ਼ ਪਰੀਖਿਆਵਾਂ ਅਤੇ ਹੋਰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਵਿਦਿਆਰਥੀ ਮੁਫਤ ਕੋਚਿੰਗ ਲੈ ਸਕਣਗੇ। ਇਸ ਪਲੇਟਫਾਰਮ ‘ਤੇ ਆਈਆਈਟੀ ਅਤੇ ਆਈਆਈਐਸਸੀ ਵਰਗੇ ਪ੍ਰਤਿਸ਼ਠਿਤ ਇੰਸਟੀਚਿਊਟਾਂ ਦੇ ਅਧਿਆਪਕਾਂ ਦੀਆਂ ਵੀਡੀਓਜ਼ ਵੇਖ ਕੇ ਵਿਦਿਆਰਥੀ ਮੁਫਤ ਵਿੱਚ ਪਰੀਖਿਆ ਦੀ ਤਿਆਰੀ ਕਰ ਸਕਣਗੇ। ਇਸ ਵਿੱਚ ਕਲਾਸ 11 ਅਤੇ 12 ਦੇ ਸਿਲੇਬਸ ਦੇ ਆਧਾਰ ‘ਤੇ ਪੂਰੇ ਦੇਸ਼ ਦੇ ਮਾਹਿਰਾਂ ਨੇ ਕੋਰਸ ਤਿਆਰ ਕੀਤਾ ਹੈ। ਯੂਜੀਸੀ ਮੁਖੀ ਐਮ ਜਗਦੀਸ਼ ਕੁਮਾਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਇਸ ਪਲੇਟਫਾਰਮ ਦਾ ਨਾਂ ਸਾਥੀ (SATHEE - Self Assessment Test and Help for Entrance Exams) ਹੈ। ਸੈਲਫ ਅਸੈਸਮੈਂਟ ਟੈਸਟ ਐਂਡ ਹੈਲਪ ਫਾਰ ਐਂਟਰੈਂਸ ਐਗਜ਼ਾਮ - ਭਾਰਤੀ ਪ੍ਰੌਦਯੋਗਿਕ ਸੰਸਥਾਨ (ਆਈਆਈਟੀ), ਕਾਨਪੁਰ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਹੈ। ਯੂਜੀਸੀ ਮੁਖੀ ਨੇ ਟਵੀਟ ਵਿੱਚ ਕਿਹਾ, ‘‘ਇਸ ਮੰਚ ਦਾ ਉਦੇਸ਼ ਸਮਾਜ ਵਿੱਚ ਉਹਨਾਂ ਵਿਦਿਆਰਥੀਆਂ ਵਿਚਕਾਰ ਦੀ ਖਾਈ ਨੂੰ ਪੂਰਾ ਕਰਨਾ ਹੈ ਜੋ ਮਹਿੰਗੀ ਪ੍ਰਵੇਸ਼ ਪਰੀਖਿਆ ਕੋਚਿੰਗ ਦਾ ਖਰਚ ਨਹੀਂ ਉਠਾ ਸਕਦੇ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਉਹਨਾਂ ਦੇ ਕਮਜ਼ੋਰ ਵਿਸ਼ਿਆਂ ‘ਤੇ ਧਿਆਨ ਕੇਂਦਰਤ ਕਰਵਾਉਣਾ ਹੈ ਤਾਂ ਜੋ ਉਹ ਆਈਆਈਟੀ ਅਤੇ ਆਈਆਈਐਸਸੀ ਫੈਕਲਟੀ ਮੈਂਬਰਾਂ ਵੱਲੋਂ ਤਿਆਰ ਕੀਤੀਆਂ ਵੀਡੀਓਜ਼ ਵੇਖ ਕੇ ਕਿਸੇ ਵੀ ਪਰੀਖਿਆ ਵਿੱਚ ਹਿੱਸਾ ਲੈਣ ਵਿੱਚ ਆਤਮਵਿਸ਼ਵਾਸ ਮਹਿਸੂਸ ਕਰਨ। ਕੇਂਦਰੀ ਸਿੱਖਿਆ ਮੰਤਰੀ 6 ਮਾਰਚ ਨੂੰ ਸਵੇਰੇ 10.45 ਵਜੇ ਇਸ ਮੰਚ ਦੀ ਸ਼ੁਰੂਆਤ ਕਰਨਗੇ।’

ਸਾਥੀ ‘ਤੇ ਮਾਹਿਰ ਅਧਿਆਪਕਾਂ ਵੱਲੋਂ ਬਣਾਈਆਂ ਵੀਡੀਓਜ਼ ਰਾਹੀਂ ਬੱਚੇ ਆਪਣੇ ਕਾਂਸੈਪਟ ਕਲੀਅਰ ਕਰ ਸਕਣਗੇ। ਜਿਨ੍ਹਾਂ ਟਾਪਿਕਾਂ ਵਿੱਚ ਉਹ ਕਮਜ਼ੋਰ ਹਨ, ਉਨ੍ਹਾਂ ਦੀ ਹੋਰ ਵਧੀਆ ਤਿਆਰੀ ਕਰ ਸਕਣਗੇ। ਇਸ ਵਿੱਚ ਕਲਾਸ 11 ਅਤੇ 12 ਦੇ ਸਿਲੇਬਸ ਦੇ ਆਧਾਰ ‘ਤੇ ਦੇਸ਼ ਭਰ ਦੇ ਮਾਹਿਰਾਂ ਨੇ ਕੋਰਸ ਬਣਾਇਆ ਹੈ।

ਆਈਆਈਟੀ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਵਿਗਿਆਨੀ ਪ੍ਰੋ. ਅਮਯ ਕਰਕਰੇ ਵੱਲੋਂ ਤਿਆਰ ਕੀਤਾ ਇਹ ਪੋਰਟਲ ਪ੍ਰੂਟਰ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ‘ਤੇ ਚੱਲੇਗਾ। ਇਸ ਵਿੱਚ ਸਿਲੇਬਸ ਨਾਲ ਜੁੜੇ ਕੰਟੈਂਟ ਅਤੇ ਵੀਡੀਓਜ਼ ਦੇ ਨਾਲ ਵਿਦਿਆਰਥੀ ਸਵਾਲ ਵੀ ਪੁੱਛ ਸਕਣਗੇ। ਵੱਡੀ ਗੱਲ ਇਹ ਹੈ ਕਿ ਆਮ ਤੌਰ ‘ਤੇ ਪੁੱਛੇ ਜਾਣ ਵਾਲੇ ਇੱਕ ਹਜ਼ਾਰ ਤੋਂ ਵੱਧ ਸਵਾਲਾਂ ਦੇ ਜਵਾਬ ਪੋਰਟਲ ਵਿੱਚ ਪਹਿਲਾਂ ਹੀ ਦਿੱਤੇ ਗਏ ਹਨ। ਦੇਸ਼ ਦੇ ਟਾਪ ਇੰਸਟੀਚਿਊਟਾਂ ਦੇ ਅਧਿਆਪਕਾਂ ਦੇ 800 ਵੀਡੀਓ ਸਾਥੀ ‘ਤੇ ਅੱਪਲੋਡ ਹਨ।