ਜੇਈਈ ਨੀਟ ਦੀ ਮੁਫਤ ਤਿਆਰੀ: ਵਿਦਿਆਰਥੀਆਂ ਨੂੰ ਜੇਈਈ, ਨੀਟ ਦੀ ਤਿਆਰੀ ਦੇ ਲਈ 'ਸਾਥੀ', ਆਈਆਈਟੀ ਦੇ ਅਧਿਆਪਕ ਮੁਫਤ ਪੜ੍ਹਾਉਣਗੇ
ਜੇਈਈ ਨੀਅਟ ਮੁਫ਼ਤ ਕੋਚਿੰਗ, SATHEE: ਜੇਈਈ, ਨੀਅਟ ਸਮੇਤ ਹੋਰ ਮੁਕਾਬਲਾਤਮਕ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਸਰਕਾਰ ਵੱਡੀ ਸੌਗਾਤ ਲੈ ਕੇ ਆ ਰਹੀ ਹੈ। ਕੇਂਦਰੀ ਸਿੱਖਿਆ ਮੰਤਰੀ SATHEE (Self Assessment Test and Help for Entrance Exams) ਪਲੇਟਫਾਰਮ ਲਾਂਚ ਕਰਨ ਜਾ ਰਹੇ ਹਨ। ਜਿਸ ਦੇ ਤਹਿਤ ਮੁਕਾਬਲਾਤਮਕ ਅਤੇ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਇਸ ਪਲੇਟਫਾਰਮ ‘ਤੇ ਮੁਫ਼ਤ ਵਿੱਚ ਕੋਚਿੰਗ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਇਸ ਦੇ ਤਹਿਤ ਵਿਦਿਆਰਥੀਆਂ ਨੂੰ ਆਈਆਈਟੀ, ਆਈਆਈਐਸਸੀ ਵਰਗੇ ਸੰਸਥਾਵਾਂ ਦੇ ਅਧਿਆਪਕਾਂ ਤੋਂ ਪੜ੍ਹਨ ਦਾ ਮੌਕਾ ਮਿਲੇਗਾ। ਇਸ ਲਈ ਕੋਈ ਫੀਸ ਨਹੀਂ ਲਈ ਜਾਵੇਗੀ ਯਾਨੀ ਇਹ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ।
ਯੂਜੀਸੀ ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਹਾਲ ਹੀ ਵਿੱਚ ਇਸ ਸੰਬੰਧ ਵਿੱਚ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ‘ਸਾਥੀ’ ਸਿੱਖਿਆ ਮੰਤਰਾਲੇ ਅਤੇ ਆਈਆਈਟੀ ਕਾਨਪੁਰ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਜਾਣ ਵਾਲਾ ਪਲੇਟਫਾਰਮ ਹੈ, ਜਿਸ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਮੁਕਾਬਲਾਤਮਕ ਅਤੇ ਹੋਰ ਪ੍ਰੀਖਿਆਵਾਂ ਦੀ ਤਿਆਰੀ ਲਈ ਬੇਹਤਰੀਨ ਪਲੇਟਫਾਰਮ ਮਿਲੇਗਾ। ਇਸ ਦਾ ਲਾਭ ਉਹ ਸਾਰੇ ਵਿਦਿਆਰਥੀ ਲੈ ਸਕਣਗੇ, ਜੋ ਮਹਿੰਗੀ ਕੋਚਿੰਗ ਦਾ ਖਰਚਾ ਨਹੀਂ ਉਠਾ ਸਕਦੇ।’
6 ਮਾਰਚ ਨੂੰ ਹੋਵੇਗਾ ਲਾਂਚ
ਕੇਂਦਰੀ ਸਿੱਖਿਆ ਮੰਤਰੀ 6 ਮਾਰਚ ਨੂੰ ਇਸ ਪਲੇਟਫਾਰਮ ਨੂੰ ਲਾਂਚ ਕਰਨ ਜਾ ਰਹੇ ਹਨ। ਵਿਦਿਆਰਥੀ ਇਸ ਪਲੇਟਫਾਰਮ ‘ਤੇ ਜਾ ਕੇ ਅਧਿਆਪਕਾਂ ਵੱਲੋਂ ਪਾਏ ਗਏ ਵੀਡੀਓ ਵੇਖ ਸਕਣਗੇ ਅਤੇ ਆਪਣੇ ਕਾਂਸੈਪਟ ਕਲੀਅਰ ਕਰ ਸਕਣਗੇ। ਇਸ ਦੇ ਇਲਾਵਾ ਕਮਜ਼ੋਰ ਟਾਪਿਕ ਵਾਲੇ ਵਿਸ਼ਿਆਂ ਦੀ ਵੀ ਬਿਹਤਰ ਢੰਗ ਨਾਲ ਤਿਆਰੀ ਕਰ ਸਕਣਗੇ।