ਆਈਆਈਟੀ ਦੇ ਅਧਿਆਪਕ ਜੇਈਈ, ਨੀਟ ਸਮੇਤ ਦਾਖਲਾ ਪ੍ਰੀਖਿਆਵਾਂ ਦੀ ਮੁਫਤ ਤਿਆਰੀ ਕਰਵਾਉਣਗੇ, ਵਿਦਿਆਰਥੀਆਂ ਨੂੰ ਮੋਦੀ ਸਰਕਾਰ ਦਾ ਤੋਹਫਾ
ਜੇਈਈ ਮੇਨਜ਼, ਨੀਟ, ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਸਿੱਖਿਆ ਮੰਤਰਾਲਾ 6 ਮਾਰਚ ਨੂੰ ਇੱਕ ਅਜਿਹਾ ਪਲੈਟਫਾਰਮ ਲਾਂਚ ਕਰਨ ਜਾ ਰਿਹਾ ਹੈ।
SATHEE: ਜੇਈਈ ਮੇਨਜ਼, ਨੀਟ, ਐਂਟਰੈਂਸ ਐਗਜ਼ਾਮ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਸਿੱਖਿਆ ਮੰਤਰਾਲਾ 6 ਮਾਰਚ ਨੂੰ ਇੱਕ ਅਜਿਹਾ ਪਲੈਟਫਾਰਮ ਲਾਂਚ ਕਰਨ ਜਾ ਰਿਹਾ ਹੈ ਜਿੱਥੋਂ ਵਿਦਿਆਰਥੀ ਮੁਫ਼ਤ ਵਿੱਚ ਮੁਕਾਬਲਾ ਐਗਜ਼ਾਮਾਂ ਦੀ ਤਿਆਰੀ ਕਰ ਸਕਣਗੇ। ਇਸ ਪਲੈਟਫਾਰਮ ‘ਤੇ ਸਪੈਸ਼ਲ ਅਤੇ ਫੁੱਲ ਟ੍ਰੇਂਡ ਟੀਚਰ ਹੋਣਗੇ। ਆਈਆਈਟੀ, ਅਤੇ ਆਈਆਈਐਸਸੀ ਵਰਗੇ ਮਸ਼ਹੂਰ ਇੰਸਟੀਚਿਊਟਾਂ ਦੇ ਟੀਚਰਾਂ ਵੱਲੋਂ ਇੱਥੇ ਪੜ੍ਹਾਇਆ ਜਾਵੇਗਾ। ਵਿਦਿਆਰਥੀ ਵੀਡੀਓ ਵੇਖ ਕੇ ਮੁਫ਼ਤ ਵਿੱਚ ਐਗਜ਼ਾਮ ਦੀ ਤਿਆਰੀ ਕਰ ਸਕਣਗੇ।
SATHEE ‘ਤੇ ਮੁਫ਼ਤ ਕੋਚਿੰਗ
ਇਸ ਪਲੈਟਫਾਰਮ ਦੇ ਲਾਂਚ ਹੋਣ ਤੋਂ ਬਾਅਦ ਹਰ ਬੱਚਾ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ। ਆਪਣੀ ਮਿਹਨਤ ਅਤੇ ਲਗਨ ਨਾਲ ਉੱਚਾਈਆਂ ਨੂੰ ਛੂ ਸਕਦਾ ਹੈ। ਇਸ ਵਿੱਚ ਕਲਾਸ 11ਵੀਂ 12ਵੀਂ ਦੇ ਸਿਲੇਬਸ ਦੇ ਆਧਾਰ ‘ਤੇ ਪੂਰੇ ਦੇਸ਼ ਦੇ ਸਪੈਸ਼ਲਿਸਟਾਂ ਨੂੰ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਦਿੱਤੀ ਹੈ। ਇਸ ਪਲੈਟਫਾਰਮ ਦਾ ਨਾਂ ਸਾਥੀ (SATHEE- Self Assessment Test And Help for Entrance Exams) ਹੈ। ਇਹ ਆਈਆਈਟੀ ਕਾਨਪੁਰ ਦੀ ਮਦਦ ਨਾਲ ਤਿਆਰ ਕੀਤਾ ਜਾ ਰਿਹਾ ਹੈ।
6 ਮਾਰਚ ਨੂੰ ਹੋਵੇਗਾ ਲਾਂਚ
ਯੂਜੀਸੀ ਨੇ ਕਿਹਾ ਹੈ ਕਿ ਇਸ ਮੰਚ ਦਾ ਉਦੇਸ਼ ਸਮਾਜ ਵਿੱਚ ਉਹਨਾਂ ਵਿਦਿਆਰਥੀਆਂ ਵਿਚਕਾਰ ਖਾਈ ਨੂੰ ਘਟਾਉਣਾ ਹੈ ਜੋ ਮਹਿੰਗੀ ਫੀਸ ਦੀ ਵਜ੍ਹਾ ਕਰਕੇ ਕੋਚਿੰਗ ਨਹੀਂ ਕਰ ਪਾਉਂਦੇ ਸਨ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਉਹਨਾਂ ਦੇ ਕਮਜ਼ੋਰ ਵਿਸ਼ਿਆਂ ‘ਤੇ ਫੋਕਸ ਕਰਵਾਉਣਾ ਹੈ ਤਾਂ ਜੋ ਉਹ ਆਪਣੇ ਆਤਮਵਿਸ਼ਵਾਸ ਨੂੰ ਮਹਿਸੂਸ ਕਰ ਸਕਣ। ਸਿੱਖਿਆ ਮੰਤਰੀ 6 ਮਾਰਚ ਨੂੰ ਸਵੇਰੇ 11.45 ਵਜੇ ਲਾਂਚ ਕਰਨਗੇ। ਸਾਥੀ (SATHEE) ‘ਤੇ ਪਾਏ ਗਏ ਵੀਡੀਓ ਰਾਹੀਂ ਵਿਦਿਆਰਥੀ ਆਪਣਾ ਕਾਂਸੈਪਟ ਕਲੀਅਰ ਕਰ ਸਕਣਗੇ। ਜਿਨ੍ਹਾਂ ਟਾਪਿਕਾਂ ਨੂੰ ਬਿਹਤਰ ਕਰਨਾ ਹੈ। 11ਵੀਂ 12ਵੀਂ ਦੇ ਸਿਲੇਬਸ ਦੇ ਆਧਾਰ ‘ਤੇ ਪੂਰੇ ਦੇਸ਼ ਵਿੱਚ ਸਪੈਸ਼ਲ ਕੋਰਸ ਬਣਾਇਆ ਗਿਆ ਹੈ।